Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਸੰਸਾਰ

ਨਿਊਜ਼ੀਲੈਂਡ ’ਚ ਸੜਕ ਹਾਦਸੇ ਦੌਰਾਨ ਦੋ ਪੰਜਾਬੀਆਂ ਦੀ ਗਈ ਜਾਨ

July 05, 2021 04:28 PM

ਆਕਲੈਂਡ : ਨਿਊਜ਼ੀਲੈਂਡ ਵਿਖੇ ਇਕ ਸੜਕ ਹਾਦਸੇ ਵਿਚ ਦੋ ਪੰਜਾਬੀਆਂ ਦੀ ਜਾਣ ਚਲੀ ਗਈ ਜਿਨ੍ਹਾਂ ਵਿਚ ਇਕ ਪੰਜਾਬ ਵਾਸੀ ਸੀ ਅਤੇ ਦੂਸਰਾ ਹਰਿਆਣਾ ਦਾ ਰਹਿਣ ਵਾਲਾ ਦਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਖੇ ਵਾਪਰੇ ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ’ਚੋ ਇਕ ਦੀ ਪਛਾਣ ਪੰਜਾਬ ਦੇ ਨੌਜਵਾਨ 31 ਸਾਲਾ ਸੁਖਜੀਤ ਗਰੇਵਾਲ ਅਤੇ ਦੂਜੇ ਦੀ ਪਛਾਣ ਹਰਿਆਣਾ ਦੇ 27 ਸਾਲਾ ਗੁਰਦੀਪ ਕਸ਼ਯਪ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਕਾਰ ’ਚ ਜਾ ਰਹੇ ਸਨ, ਜਿਸ ਦੌਰਾਨ ਉਹਨਾਂ ਦੀ ਕਾਰ ਡਿਵਾਈਡਰ ਨਾਲ ਟਕਰਾ ਕੇ ਨਹਿਰ ’ਚ ਜਾ ਡਿੱਗੀ।

https://amzn.to/3AsqKjd

ਜਦੋਂ ਪੁਲਿਸ ਮੌਕੇ ’ਤੇ ਪੁੱਜੀ ਤਾਂ ਕਾਰ ’ਚੋਂ ਪੁਲਿਸ ਨੇ ਨੌਜਵਾਨ ਗੁਰਦੀਪ ਦੀ ਮ੍ਰਿਤਕ ਦੇਹ ਤਾਂ ਬਰਾਮਦ ਕਰ ਲਈ ਪਰ ਸੁਖਜੀਤ ਲਾਪਤਾ ਸੀ। ਸੁਖਜੀਤ ਦੀ ਭਾਲ ਲਈ ਨੈਸ਼ਨਲ ਫ਼ਾਈਵ ਸਕੁਏਅਰ ਦੀ ਮਦਦ ਲਈ ਗਈ। ਗੋਤਾਖੋਰਾਂ ਦੀ ਮਦਦ ਨਾਲ ਪੁਲਿਸ ਨੇ ਸੁਖਜੀਤ ਗਰੇਵਾਲ ਦੀ ਮ੍ਰਿਤਕ ਦੇਹ ਨੂੰ 500 ਮੀਟਰ ਦੀ ਦੂਰੀ ਤੋਂ ਬਰਾਮਦ ਕੀਤਾ। ਸੁਖਜੀਤ ਗਰੇਵਾਲ ਦੇ ਕਰੀਬੀ ਦੋਸਤ ਰੋਹਿਤ ਵਸ਼ਿਸ਼ਟ ਨੇ ਦਸਿਆ ਕਿ ਉਹ ਹਾਦਸੇ ਦੀ ਖ਼ਬਰ ਤੋਂ ਬਹੁਤ ਦੁਖੀ ਹੈ। ਉਸ ਨੇ ਦਸਿਆ ਕਿ ਸੁਖਜੀਤ ਨੂੰ ਸੁੱਖ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਹ ਸਾਲ 2014 ਵਿਚ ਪੰਜਾਬ ਤੋਂ ਨਿਊਜ਼ੀਲੈਂਡ ਆਇਆ ਸੀ। ਰੋਹਿਤ ਵਸ਼ਿਸ਼ਟ ਦੀ ਗਰੇਵਾਲ ਨਾਲ ਆਖਰੀ ਵਾਰ ਗੱਲਬਾਤ ਹਾਦਸੇ ਤੋਂ ਤਿੰਨ ਦਿਨ ਪਹਿਲਾਂ ਹੋਈ ਸੀ। ਗਰੇਵਾਲ ਨੇ ਵਸ਼ਿਸ਼ਟ ਨੂੰ ਦਸਿਆ ਸੀ ਕਿ ਉਹ ਨਿਊਜ਼ੀਲੈਂਡ ਦੇ ਇੰਮੀਗ੍ਰੇਸ਼ਨ ਕਾਨੂੰਨਾਂ ਤੋਂ ਨਿਰਾਸ਼ ਸੀ ਤੇ ਉਹ ਕੁਝ ਹੀ ਮਹੀਨਿਆਂ ’ਚ ਕੈਨੇਡਾ ਜਾਣ ਦੀ ਤਿਆਰੀ ਵਿਚ ਸੀ। ਉਸ ਨੂੰ ਉਮੀਦ ਸੀ ਕਿ ਉਹ ਕੈਨੇਡਾ ਜਾ ਕੇ ਖੇਤੀਬਾੜੀ ਦਾ ਕੰਮ ਕਰੇਗਾ।

 

 

Have something to say? Post your comment

 

ਹੋਰ ਸੰਸਾਰ ਖ਼ਬਰਾਂ

10 ਹਜ਼ਾਰ ਭਾਰਤੀਆਂ ਨੂੰ ਇਜ਼ਰਾਈਲ ਦਵੇਗਾ ਰੁਜ਼ਗਾਰ, ਪੜ੍ਹੋ ਤਫ਼ਸੀਲ

(Video) ਨਾਈਜੀਰੀਆ 'ਚ ਧਮਾਕਾ, 48 ਮੌਤਾਂ

ਬ੍ਰਾਜ਼ੀਲ ਦੀ ਅਦਾਲਤ ਨੇ ਐਲੋਨ ਮਸਕ ਦੇ X ਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ

ਜੇ ਮੈਨੂੰ ਨੁਕਸਾਨ ਹੋਇਆ ਤਾਂ ਫੌਜ, ਆਈਐਸਆਈ ਮੁਖੀ ਜ਼ਿੰਮੇਵਾਰ ਹਨ : ਇਮਰਾਨ

ਪਾਕਿਸਤਾਨ 23 ਪੰਜਾਬੀਆਂ ਨੂੰ ਗੋਲੀਆਂ ਮਾਰ ਕੇ ਕੀਤਾ ਕਤਲ

ਨੇਤਨਯਾਹੂ ਦੇ ਗੜ੍ਹ 'ਤੇ ਰਾਕੇਟ-ਡਰੋਨ ਬੰਬਾਰੀ, ਹਿਜ਼ਬੁੱਲਾ ਨੇ ਅੱਜ ਹੀ ਜੰਗ ਕਿਉਂ ਸ਼ੁਰੂ ਕਰ ਦਿੱਤੀ ?

ਟੈਲੀਗ੍ਰਾਮ ਮੈਸੇਜਿੰਗ ਐਪ ਦੇ CEO ਦੁਰੋਵ ਫਰਾਂਸ ਵਿੱਚ ਗ੍ਰਿਫਤਾਰ

ਨਰਿੰਦਰ ਮੋਦੀ ਦਾ ਯੂਕਰੇਨ ਦੌਰਾ ਕਿਵੇਂ ਰਿਹਾ, ਪੜ੍ਹੋ ਪੂਰੀ ਜਾਣਕਾਰੀ

ਪੋਲੈਂਡ ਦੀ ਧਰਤੀ ਤੋਂ PM ਮੋਦੀ ਦੀ ਇਜ਼ਰਾਈਲ ਅਤੇ ਰੂਸ ਨੂੰ ਸਲਾਹ

5 ਅਫਗਾਨੀਆਂ ਨੂੰ ਮਾਰ ਕੇ ਖੰਭੇ 'ਤੇ ਲਟਕਾ ਦਿੱਤਾ, ਪਾਕਿਸਤਾਨ ਨੇ ਬੜੀ ਮੁਸ਼ਕਲ ਨਾਲ ਲਾਸ਼ਾਂ ਵਾਪਸ ਕੀਤੀਆਂ

 
 
 
 
Subscribe