ਲੋਹਰਦਗਾ : ਝਾਰਖੰਡ ਦੇ ਲੋਹਰਦਗਾ ਜ਼ਿਲ੍ਹੇ ਵਿੱਚ ਪੀਪਲਸ ਲਿਬਰੇਸ਼ਨ ਫਰੰਟ ਆਫ ਇੰਡਿਆ (PLFI) ਦੇ ਨਾਮ ਤੇ ਲੇਵੀ ਮੰਗਣ ਵਾਲੇ ਦੋ ਕਥਿਤ ਨਕਸਲੀਆਂ ਨੂੰ ਪੁਲਿਸ ਨੇ ਐਤਵਾਰ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ। ਜਾਣਕਾਰੀ ਅਨੁਸਾਰ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਸੁਰੱਖਿਆ ਬਲਾਂ ਨੇ ਜ਼ਿਲ੍ਹੇ ਦੇ ਭੰਡਰਾ ਇਲਾਕੇ ਵਿੱਚ ਦੋਹਾਂ ਕਥਿਤ ਨਕਸਲੀਆਂ ਨੂੰ ਦਬੋਚਿਆ। ਉਨ੍ਹਾਂ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਵਿੱਚ ਰਾਂਚੀ ਜ਼ਿਲ੍ਹੇ ਦੇ ਇਟਕੀ ਥਾਣਾ ਖੇਤਰ ਦਾ ਗਡਗਾਂਵ ਨਿਵਾਸੀ ਹਰਿਚਰਣ ਲੋਹਿਰਾ (26) ਅਤੇ ਚਰਵਾ ਉਰਾਂਵ (42) ਸ਼ਾਮਿਲ ਹੈ। ਜਾਣਕਾਰੀ ਅਨੁਸਾਰ ਦੋਵੇਂ ਮੁਲਜ਼ਮ ਪਿਛਲੇ ਤਿੰਨ ਸਾਲ ਤੋਂ ਫਰਾਰ ਚੱਲ ਰਹੇ ਸਨ ਅਤੇ ਜਿਨ੍ਹਾਂ ਨੂੰ ਅੱਜ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ : ਹੁਣ ਇਸ ਤਰ੍ਹਾਂ ਕਾਂਗਰਸ ਕਲੇਸ਼ ਛੇਤੀ ਖ਼ਤਮ ਹੋਵੇਗਾ
-
ELEGANTE Men's Square Sunglasses