ਨਵੀਂ ਦਿੱਲੀ : ਦਿੱਲੀ ਵਿਚ ਐਤਵਾਰ ਯਾਨੀ ਅੱਜ ਅਨਲਾਕ-6 ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਸ ਵਿਚ ਇਕ ਹੋਰ ਸਹੂਲਤ ਦਿੰਦਿਆਂ ਬਿਨਾਂ ਦਰਸ਼ਕਾਂ ਦੇ ਸਟੇਡੀਅਮ ਅਤੇ ਸਪੋਰਟਸ ਕੰਪਲੈਕਸ ਨੂੰ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਹਾਲਾਂਕਿ ਸਿਨੇਮਾ ਘਰ, ਥੀਏਟਰ, ਮਲਟੀਪਲੈਕਸ, ਬੈਂਕਿਉਟ ਹਾਲ, ਆਡੀਟੋਰੀਅਮ ਅਤੇ ਸਕੂਲ ਕਾਲਜ ਖੋਲ੍ਹੇ ਜਾਣ ’ਤੇ ਹਾਲੇ ਵੀ ਰੋਕ ਰਹੇਗੀ। ਇਸ ਦੇ ਨਾਲ ਹੀ ਕੋਈ ਵੀ ਸਮਾਜਕ ਜਾਂ ਰਾਜਨੀਤਕ ਇਕੱਠ ਵੀ ਨਹੀਂ ਹੋ ਸਕੇਗਾ। ਦੱਸਣਯੋਗ ਹੈ ਕਿ ਪਹਿਲਾਂ ਦਿੱਲੀ ਵਿਚ ਜਿਮ ਅਤੇ ਯੋਗ ਸੈਂਟਰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਸੀ। ਯੋਗ ਸੈਂਟਰ 50 ਫ਼ੀ ਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ। ਵਿਆਹਾਂ ਵਿਚ 50 ਫ਼ੀ ਸਦੀ ਦੀ ਲੋਕ ਮੌਜੂਦ ਰਹਿ ਸਕਣਗੇ।
ਇਹ ਵੀ ਪੜ੍ਹੋ : ਤੁਹਾਡੇ ਸਰੀਰ ਵਿੱਚ ਵੀ ਦਿਖਦੇ ਹਨ ਅਜਿਹੇ ਲੱਛਣ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ ਇਹ ਗੰਭੀਰ ਬਿਮਾਰੀ
ਸਰਕਾਰੀ ਦਫ਼ਤਰ, ਆਟੋਨੋਮਸ ਬਾਡੀ, ਜਨਤਕ ਖੇਤਰ ਦੇ ਅਦਾਰੇ ਅਤੇ ਕਾਰਪੋਰੇਸ਼ਨ ਨੂੰ 100 ਫ਼ੀਸਦੀ ਸਟਾਫ਼ ਨਾਲ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ। ਪ੍ਰਾਈਵੇਟ ਦਫ਼ਤਰ ਸਵੇਰੇ 9 ਵਜੇ ਤੋਂ ਸ਼ਾਮ 5 ਤਜੇ ਤਕ 50 ਫ਼ੀ ਸਦੀ ਸਟਾਫ਼ ਨਾਲ ਖੋਲ੍ਹੇ ਜਾ ਸਕਦੇ ਹਨ। ਦੁਕਾਨਾਂ, ਰੈਜ਼ੀਡੈਂਟਸ ਕੰਪਲੈਕਸ, ਰਾਸ਼ਨ ਸਟੋਰ ਸਵੇਰੇ 10 ਤੋਂ ਰਾਤ 8 ਵਜੇ ਤਕ ਖੋਲ੍ਹੇ ਜਾ ਸਕਣਗੇ। ਪ੍ਰਵਾਨਗੀ ਪ੍ਰਾਪਤ ਹਫ਼ਤਾਵਾਰੀ ਬਾਜ਼ਾਰ 50 ਫ਼ੀ ਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਦੇ ਹਨ। ਸਟੇਡੀਅਮ ਅਤੇ ਸਪੋਰਟ ਕੰਪਲੈਕਸ ਖੁਲ੍ਹ ਸਕਣਗੇ। ਸਕੂਲ, ਕਾਲਜ, ਸਿਖਿਆ ਸੰਸਥਾਵਾਂ, ਟਰੇਨਿੰਗ ਸੈਂਟਰ, ਕੋਚਿੰਗ ਸੰਸਥਾਵਾਂ ਹਾਲੇ ਬੰਦ ਰਹਿਣਗੀਆਂ।
ਇਹ ਵੀ ਪੜ੍ਹੋ : ਹੁਣ ਇਸ ਤਰ੍ਹਾਂ ਕਾਂਗਰਸ ਕਲੇਸ਼ ਛੇਤੀ ਖ਼ਤਮ ਹੋਵੇਗਾ
-
ELEGANTE Men's Square Sunglasses