ਰਾਜਸਥਾਨ : ਰਾਜਸਥਾਨ ਦੇ ਧੌਲਪੁਰ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਹਰ ਕਿਸੇ ਦੀ ਰੂਹ ਕੰਬ ਗਈ। ਦਰਅਸਲ, ਇੱਥੇ ਰਹਿਣ ਵਾਲੇ ਇੱਕ ਸ਼ਖਸ ਨੇ ਆਪਣੀ ਪਤਨੀ ਉੱਤੇ ਜ਼ੁਲਮ ਦੀ ਇੰਤਹਾ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਵਿਆਹ ਕਰੀਬ ਪੰਜ ਮਹੀਨੇ ਪਹਿਲਾਂ ਹੋਇਆ ਸੀ ਅਤੇ ਸੋਹਰਿਆਂ ਵਲੋਂ ਦਾਜ ਨਾ ਮਿਲਣ 'ਤੇ ਦਾਜ ਦੇ ਲੋਭੀ ਪਤੀ ਨੇ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ ਅਤੇ ਆਪਣੇ ਦੋਸਤਾਂ ਵਲੋਂ ਆਪਣੀ ਹੀ ਪਤਨੀ ਦਾ ਰੇਪ ਕਰਾਇਆ। ਇਥੇ ਹੀ ਬੱਸ ਨਹੀਂ ਵਿਰੋਧ ਕਰਨ ਉੱਤੇ ਦੋਸ਼ੀ ਨੇ ਉਸ ਦੇ ਪ੍ਰਾਇਵੇਟ ਪਾਰਟ ਵਿੱਚ ਮਿਰਚ ਧੂੜਾ ਪਾ ਦਿੱਤਾ ਅਤੇ ਝੰਡੂ ਬਾਮ ਵੀ ਲਗਾ ਦਿੱਤਾ। ਪੀੜਤ ਨੇ ਪੁਲਿਸ ਥਾਣੇ ਵਿੱਚ ਰੋਂਦੇ - ਰੋਂਦੇ ਹੱਡ ਬੀਤੀ ਸੁਣਾਈ ਤਾਂ ਪੁਲਿਸ ਵਾਲਿਆਂ ਦੇ ਵੀ ਲੂੰ ਕੰਡੇ ਖੜੇ ਹੋ ਗਏ।
ਦੋ ਦਿਨ ਤੱਕ ਦੋਸਤਾਂ ਤੋਂ ਕਰਾਇਆ ਗਲਤ ਕੰਮ
ਪੀੜਤ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਨੇ 26 ਤੋਂ 28 ਜੂਨ ਤੱਕ ਉਸ ਨੂੰ ਬੰਧਕ ਬਣਾ ਕੇ ਰੱਖਿਆ। ਉਸ ਦੌਰਾਨ ਉਸ ਦੇ ਪਤੀ ਨੇ ਆਪਣੇ ਇੱਕ ਦੋਸਤ ਦੇ ਨਾਲ ਮਿਲ ਕੇ ਉਸ ਦਾ ਜਿਸਮਾਨੀ ਸ਼ੋਸ਼ਣ ਕੀਤਾ। ਉਸ ਵਲੋਂ ਵਿਰੋਧ ਕਰਨ 'ਤੇ ਦੋਹਾਂ ਦੋਸ਼ੀਆਂ ਨੇ ਉਸ ਦੇ ਪ੍ਰਾਇਵੇਟ ਪਾਰਟ ਵਿੱਚ ਮਿਰਚਾਂ ਪਾ ਦਿੱਤੀਆਂ। ਇਥੇ ਹੀ ਬੱਸ ਨਹੀਂ ਦਰਿੰਦਿਆਂ ਨੇ ਉਸ ਦੇ ਗੁਪਤ ਅੰਗ 'ਤੇ ਬਾਮ ਵੀ ਲਗਾ ਦਿੱਤਾ ਅਤੇ ਹੋਰ ਵੀ ਕਈ ਗੰਦੀਆਂ ਹਰਕਤਾਂ ਕੀਤੀਆਂ।
ਛੇ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਪੀੜਤ ਦੇ ਮੁਤਾਬਿਕ, ਉਸਦਾ ਵਿਆਹ 14 ਜਨਵਰੀ 2021 ਨੂੰ ਹੋਇਆ ਸੀ। ਇਸ ਦਾ ਪਤੀ ਮਾਰਬਲ ਫਿਟਿੰਗ ਦਾ ਦਾ ਕੰਮ ਕਰਦਾ ਹੈ, ਵਿਆਹ ਦੇ ਕੁੱਝ ਦਿਨ ਬਾਅਦ ਹੀ ਉਹ ਉਸ ਨੂੰ ਦਾਜ ਲਈ ਤੰਗ ਕਰਨ ਲੱਗਾ। ਪੀੜਿਤਾ ਦਾ ਇਲਜ਼ਾਮ ਹੈ ਕਿ ਸਹੁਰੇ ਪਰਿਵਾਰ ਨੇ ਉਸਤੋਂ ਤਿੰਨ ਲੱਖ ਰੁਪਏ ਦੀ ਮੰਗ ਕੀਤੀ। ਵਿਰੋਧ ਕਰਨ ਉੱਤੇ ਉਸ ਦੀ ਮਾਰ ਕੁੱਟ ਕੀਤੀ ਗਈ ।
ਪਿਤਾ ਨੇ ਸਮਝਾਇਆ ਤਾਂ ਹੋਣ ਲੱਗੇ ਜ਼ੁਲਮ
ਔਰਤ ਨੇ ਦੱਸਿਆ ਕਿ ਦਹੇਜ ਦੀ ਮੰਗ ਅਤੇ ਸੋਹਰਿਆਂ ਵਲੋਂ ਤੰਗ ਪ੍ਰੇਸ਼ਾਨ ਕਰਨ ਬਾਰੇ ਜਾਣਕਾਰੀ ਮਿਲਣ 'ਤੇ ਉਸ ਦੇ ਪਿਤਾ ਨੇ ਸੋਹਰੇ ਪਰਿਵਾਰ ਨੂੰ ਸਮਝਾਇਆ।ਜਿਸ ਮਗਰੋਂ 26 ਜੂਨ ਨੂੰ ਔਰਤ ਦਾ ਪਤੀ ਆਪਣੇ ਇੱਕ ਦੋਸਤ ਦੇ ਨਾਲ ਘਰ ਆਇਆ ਅਤੇ ਦੋਨਾਂ ਨੇ ਉਸ ਨਾਲ ਗਲਤ ਕੰਮ ਕੀਤਾ। ਦੱਸਿਆ ਜਾ ਰਿਹਾ ਹੈ ਕਿ ਜੁਲਮ ਦੀ ਇੰਤਹਾ ਹੋਣ ਨਾਲ ਪੀੜਿਤ ਬੇਹੋਸ਼ ਹੋ ਗਈ ਤੇ ਦੋਸ਼ੀ ਪਤੀ ਨੇ ਕਈ ਲੋਕਾਂ ਦੇ ਸਾਹਮਣੇ ਆਪਣੀ ਪਤਨੀ ਨੂੰ ਪ੍ਰੋਸ ਦਿੱਤਾ।
ਜਾਣਕਾਰੀ ਅਨੁਸਾਰ ਪੀੜਿਤਾ ਨੇ ਮਾਮਲੇ ਦੀ ਜਾਣਕਾਰੀ ਆਪਣੇ ਭਰਾ - ਭਰਜਾਈ ਨੂੰ ਦਿੱਤੀ, ਜੋ ਉਸ ਨੂੰ ਪੁਲਿਸ ਥਾਣੇ ਲੈ ਗਏ। ਬਸੇੜੀ ਥਾਣਾ ਪੁਲਿਸ ਨੇ ਦੱਸਿਆ ਕਿ ਔਰਤ ਦਾ ਮੈਡੀਕਲ ਕਰਾ ਲਿਆ ਗਿਆ ਹੈ ਉਸਦੇ ਸਹੁਰਾ-ਘਰ ਵਾਲੀਆਂ ਨੂੰ ਫੜਨ ਲਈ ਭਾਲ ਕੀਤੀ ਜਾ ਰਹੀ ਹੈ ਪਰ ਸਾਰੇ ਦੋਸ਼ੀ ਫਰਾਰ ਹਨ।