ਇਸਲਾਮਾਬਾਦ: ਕਰਾਚੀ ਦੇ ਇਕ ਵਿਅਕਤੀ ਨੇ ਆਪਣੇ ਟਿਕਟੌਕ (TikTok) 'ਤੇ ਇਕ ਵੀਡੀਓ ਪਾਕਿਸਤਾਨ ਤੋਂ ਅਪਲੋਡ ਕੀਤਾ ਹੈ।ਇਸ਼ਾਕ ਨੇ ਐਤਵਾਰ ਨੂੰ ਕਰਾਚੀ ਦੇ ਲਾਂਡੀ ਖੇਤਰ ਅਧੀਨ ਪੈਂਦੀ ਕਲੋਨੀ ਸ਼ੇਰਪਾਓ ਵਿੱਚ ਆਪਣੀ ਪਤਨੀ ਅਤੇ ਸੱਸ ਨੂੰ ਮਾਰ ਦਿੱਤਾ। ਕਾਇਦਾਬਾਦ ਥਾਣੇ ਦੇ SHO ਗੌਸ ਬਖ਼ਸ਼ ਦੇ ਅਨੁਸਾਰ, ਇਸ਼ਾਕ ਆਪਣੀ ਪਤਨੀ ਦੇ ਬਿਨਾਂ ਇਜਾਜ਼ਤ ਘਰ ਤੋਂ ਬਾਹਰ ਚਲੇ ਜਾਣ ਅਤੇ ਲੋਕਾਂ ਨਾਲ ਫੋਨ 'ਤੇ ਗੱਲ ਕਰਨ ਤੋਂ ਨਾਰਾਜ਼ ਸੀ।
ਇਹ ਵੀ ਪੜ੍ਹੋ : ਆਸਟ੍ਰੇਲੀਆ ਵਿਚ ਬਜ਼ੁਰਗ ਕੰਮ-ਕਾਰ ਕਰਨ ਦੇ ਚਾਹਵਾਣ
ਪਾਕਿਸਤਾਨੀ ਮੀਡੀਆ ਰਿਪੋਰਟਾਂ ਅਨੁਸਾਰ ਮ੍ਰਿਤਕ ਪਤਨੀ ਦੀ ਪਛਾਣ ਰੇਸ਼ਮਾ ਵਜੋਂ ਹੋਈ ਹੈ। ਰੇਸ਼ਮਾ ਨੂੰ ਟਿਕਟੋਕ ਉੱਤੇ ਵੀਡੀਓ ਪੋਸਟ ਕਰਨ ਦਾ ਸ਼ੌਂਕ ਸੀ। ਦੱਸ ਦਈਏ ਕਿ ਰੇਸ਼ਮਾ ਆਪਣੇ ਪਤੀ ਇਸ਼ਾਕ ਨਾਲ ਝਗੜੇ ਤੋਂ ਬਾਅਦ ਆਪਣੇ ਪੇਕੇ ਰਹਿਣ ਲਈ ਚਲੀ ਗਈ ਸੀ। ਇਲਜ਼ਾਮ ਲਗਾਇਆ ਗਿਆ ਹੈ ਕਿ ਇਸ਼ਾਕ ਐਤਵਾਰ ਨੂੰ ਉਥੇ ਪਹੁੰਚਿਆ ਅਤੇ ਆਪਣੀ ਪਤਨੀ ਅਤੇ ਸੱਸ 'ਤੇ ਫਾਇਰਿੰਗ ਕੀਤੀ। ਇਸ ਘਟਨਾ ਵਿੱਚ ਦੋਵਾਂ ਦੀ ਮੌਤ ਹੋ ਗਈ। ਪੁਲਿਸ ਨੇ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਗ਼ਰਮ ਹਵਾ ਦੇ ਗ਼ੁਬਾਰਿਆਂ ਦਾ ਉਡਣ ਖਟੋਲਾ ਬਣਾਇਆਂ ਤਾਂ 5 ਦੀ ਇਵੇਂ ਹੋਈ ਮੌਤ
ਜ਼ਿਕਰਯੋਗ ਹੈ ਕਿ ਇਸ਼ਾਕ ਜੁਰਮ ਕਰਨ ਮਗਰੋਂ ਫਰਾਰ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਦੱਸਣਯੋਗ ਹੈ ਕਿ ਇਸ ਸਾਲ 2 ਫਰਵਰੀ ਨੂੰ ਕਰਾਚੀ ਦੇ ਗਾਰਡਨ ਤੂੰ ਇਲਾਕੇ ਖੇਤਰ ਦੇ ਅੰਕਲੇਸਰੀਆ ਹਸਪਤਾਲ ਨੇੜੇ ਚਾਰ ਲੋਕਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹ ਚਾਰੇ ਟਿੱਕ ਟੋਕ ਉੱਤੇ ਵੀਡੀਓ ਪੋਸਟ ਕਰਦੇ ਸਨ। ਉਨ੍ਹਾਂ ਦੀ ਪਛਾਣ ਮੁਸਕਾਨ, ਆਮਿਰ, ਰੇਹਾਨ ਅਤੇ ਸਾਜਾਦ ਵਜੋਂ ਹੋਈ ਹੈ।
ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦੀਓ