ਸ੍ਰੀਨਗਰ : ਜੰਮੂ ਕਸ਼ਮੀਰ ਵਿਚ ਸਥਿਤ ਭਾਰਤੀ ਹਵਾਈ ਫੌਜ ਦੇ ਏਅਰਬੇਸ 'ਤੇ 26-27 ਜੂਨ ਦੀ ਰਾਤ ਡਰੋਨ ਨਾਲ ਕੀਤੀ ਗਈ ਬੰਬਾਰੀ ਦੇ ਬਾਅਦ ਤੋਂ ਇਲਾਕੇ ਵਿਚ ਅਲਰਟ ਜਾਰੀ ਹੈ। ਇਸ ਹਮਲੇ ਵਿਚ ਭਾਰਤੀ ਹਵਾਈ ਫੌਜ ਦੇ ਦੋ ਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ, ਲੇਕਿਨ ਉਹ ਖ਼ਤਰੇ ਤੋਂ ਬਾਹਰ ਹਨ। ਘਟਨਾ ਦੀ ਜਾਂਚ ਕਰ ਰਹੀ ਟੀਮਾਂ ਦੁਆਰਾ ਪੇਸ਼ ਕੀਤੀ ਗਈ ਰਿਪੋਰਟ ਤੋਂ ਪਤਾ ਚਲਦਾ ਹੈ ਕਿ ਭਾਰਤੀ ਹਵਾਈ ਫੌਜ ਦੇ ਏਅਰਬੇਸ 'ਤੇ ਆਈਈਡੀ ਬੰਬਾਂ ਨੂੰ ਡੇਗਣ ਦੇ ਲਈ ਘੱਟ ਉਚਾਈ 'ਤੇ ਉਡਣ ਵਾਲੇ ਦੋ ਡਰੋਨਾਂ ਦਾ ਇਸਤੇਮਾਲ ਕੀਤਾ ਗਿਆ ਸੀ। ਹਮਲਾਵਰਾਂ ਦਾ ਨਿਸ਼ਾਨਾ ਏਅਰਬੇਸ 'ਤੇ ਖੜ੍ਹੇ ਦੋ ਹੈਲੀਕਾਪਟਰ ਸੀ। ਭਾਰਤੀ ਹਵਾਈ ਫੌਜ ਦੇ ਅਨੁਸਾਰ ਵਿਸਫੋਟ ਵਿਚ ਕਿਸੇ ਵੀ ਉਪਕਰਣ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਹੁਣ ਤੱਕ ਇਸ ਹਮਲੇ ਵਿਚ ਜੰਮੂ ਕਸ਼ਮੀਰ ਪੁਲਿਸ ਨੇ ਗੈਰ ਕਾਨੂੰਨੀ ਰੋਕਥਾਮ ਐਕਟ ਤਹਿਤ ਐਫਆਈਆਰ ਦਰਜ ਕਰਕੇ ਦੋ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਹਵਾਈ ਫੌਜ ਮੁਖੀ ਏਅਰ ਚੀਫ਼ ਆਰਕੇਐਸ ਭਦੌਰੀਆ, ਜੋ ਅਧਿਕਾਰਤ ਸੱਦੇ 'ਤੇ ਬੰਗਲਾਦੇਸ਼ ਵਿਚ ਹਨ, ਲਗਾਤਾਰ ਹਾਲਾਤ ਦੀ ਨਿਗਰਾਨੀ ਕਰ ਰਹੇ ਹਨ।
ਭਾਰਤੀ ਹਵਾਈ ਫੌਜ ਦੀ ਇੰਟਰਨਲ ਟੀਮ ਤੋਂ ਇਲਾਵਾ , ਕੌਮੀ ਜਾਂਚ ਏਜੰਸੀ ਦੀ ਇੱਕ ਟੀਮ ਭਾਰਤੀ ਹਵਾਈ ਫੌਜ ਦੇ ਏਅਰਬੇਸ 'ਤੇ ਪਹੁੰਚ ਗਈ ਹੈ ਅਤੇ ਸਾਈਟ ਦੀ ਜਾਂਚ ਕੀਤੀ ਜਾ ਰਹੀ ਹੈ। ਏਜੰਸੀ ਅਤੇ ਪੁਲਿਸ ਸਾਰੇ ਐਂਗਲ ਤੋਂ ਜਾਂਚ ਕਰ ਰਹੀ ਹੈ। ਸਬੂਤ ਜੁਟਾਉਣ ਦੇ ਲਈ ਕੌਮੀ ਸੁਰੱਖਿਆ ਗਾਰਡ ਅਤੇ ਵਿਸ਼ੇਸ਼ ਫੋਰਸ ਦੀ ਟੀਮ ਵੀ ਸਟੇਸ਼ਨ ਪਹੁੰਚ ਗਈ ਹੈ।
ਜਾਂਚ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੰਮੂ ਹਵਾਈ ਫੌਜ ਦੇ ਅੰਦਰ ਇੱਕ ਇਮਾਰਤ ਦੀ ਛੱਤ ਵਿਚ ਇੱਕ ਵੱਡਾ ਛੇਕ ਹੋ ਗਿਆ ਹੈ। ਡਰੋਨ ਦੀ ਵਰਤੋਂ ਕਰਕੇ ਹਵਾਈ ਹਮਲਾ ਹੈਲੀਕਾਪਟਰਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਦਾ ਹਿੱਸਾ ਸੀ। ਵਿਸਫੋਟ ਹੈਂਗਰ ਦੇ ਕੋਲ ਤਕਨੀਕੀ ਖੇਤਰ ਵਿਚ ਹੋਏ ਸੀ, ਜਿਸ ਤੋਂ ਪਤਾ ਚਲਦਾ ਹੇ ਕਿ ਉਥੇ ਹੈਲੀਕਾਪਟਰਾਂ ਨੁੂੰ ਨਿਸ਼ਾਨਾ ਬਣਾਇਆ ਗਿਆ ਸੀ।