ਚੰਡੀਗੜ੍ਹ: ਡੈਲਟਾ ਪਲੱਸ ਕੋਰੋਨਾ ਵੇਰੀਐਂਟ ਦਾ ਪਹਿਲਾ ਮਾਮਲਾ ਚੰਡੀਗੜ੍ਹ ਪੁੱਜ ਚੁੱਕਾ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਇਕ ਬਿਆਨ ਅਨੁਸਾਰ ਮਈ ਅਤੇ ਜੂਨ ਮਹੀਨੇ ਦੌਰਾਨ ਚੰਡੀਗੜ੍ਹ ਦੇ 50 ਰੈਨਡਮ ਸੈਂਪਲ ਨੈਸ਼ਨਲ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ (ਐਨਸੀਡੀਸੀ) ਦੀ ਲੈਬ ਵਿੱਚ ਭੇਜੇ ਗਏ ਸਨ। ਇਨ੍ਹਾਂ ਨਮੂਨਿਆਂ ਦੇ ਨਤੀਜਿਆਂ ਵਿਚੋਂ, ਵੇਰੀਐਂਟ ਆਫ਼ ਕੰਨਸਰਨ ਨੂੰ 35 ਨਮੂਨਿਆਂ ਵਿਚ ਪਾਇਆ ਗਿਆ। ਇਥੇ ਦਸਣਯੋਗ ਹੈ ਕਿ ਡੈਲਟਾ ਪਲੱਸ ਵੇਰੀਐਂਟ ਇੱਕ ਕੇਸ 35 ਸਾਲਾ ਵਿਅਕਤੀ ਜੋ ਕਿ ਵਿਕਾਸ ਨਗਰ ਮੌਲੀ-ਜਾਗਰਨ ਵਾ ਵਾਸੀ ਹੈ ’ਚ ਮਿਲਿਆ, ਜਿਸ ਦਾ 22 ਮਈ ਕੋਰੋਨਾ ਟੈਸਟ ਕੀਤਾ ਗਿਆ ਸੀ ਅਤੇ ਉਹ ਪਾਜ਼ੇਟਿਵ ਆਇਆ ਸੀ। ਇਥੇ ਦਸ ਦਈਏ ਕਿ ਭਾਰਤ ਵਿੱਚ ਹੁਣ ਤੱਕ ਡੈਲਟਾ ਵਾਇਰਸ ਦੇ 52 ਕੇਸ ਸਾਹਮਣੇ ਆ ਚੁੱਕੇ ਹਨ, ਜਦੋਂ ਕਿ ਤਿੰਨਾਂ ਦੀ ਮੌਤ ਹੋ ਚੁੱਕੀ ਹੈ। ਇਹ ਡੈਲਟਾ ਵਾਇਰਸ ਦੇ ਮਾਮਲੇ ਮਹਾਰਾਸ਼ਟਰ, ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਵਿੱਚ ਸਾਹਮਣੇ ਆਏ ਸਨ।