ਪੰਨਾ : ਮੱਧ ਪ੍ਰਦੇਸ਼ ਦੇ ਪੰਨਾ ਟਾਈਗਰ ਰਿਜ਼ਰਵ ਵਿੱਚ ਇੱਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ । ਜਿੱਥੇ ਬਾਘਿਨ ਦੀ ਮੌਤ ਤੋਂ ਬਾਅਦ ਉਸ ਦੇ 4 ਬੱਚਿਆਂ ਦੀ ਦੇਖਭਾਲ ਬਾਘ ਕਰ ਰਿਹਾ ਹੈ। ਅਕਸਰ ਇਹ ਦੇਖਿਆ ਜਾਂਦਾ ਹੈ ਕਿ ਬੱਚਿਆਂ ਦੀ ਪਰਵਰਿਸ਼ ਇੱਕ ਮਾਂ ਹੀ ਕਰਦੀ ਹੈ ਅਤੇ ਪਿਤਾ ਭੋਜਨ ਦਾ ਪ੍ਰਬੰਧ ਕਰਦਾ ਹੈ ਪਰ ਇਥੇ ਕੁਝ ਅਲਗ ਹੀ ਹੈ।
ਦੱਸ ਦਈਏ ਕਿ ਬਾਘ ਪਿਤਾ ਬਣ ਕੇ ਸਿਰਫ ਬੱਚਿਆਂ ਦੀ ਦੇਖਭਾਲ ਹੀ ਨਹੀਂ ਕਰ ਰਿਹਾ ਹੈ ਸਗੋਂ ਖੁਰਾਕ ਦਾ ਵੀ ਧਿਆਨ ਰੱਖ ਰਿਹਾ ਹੈ। ਬਾਘ ਦੇ ਇਸ ਸੁਭਾਅ ਕਾਰਨ ਪੰਨਾ ਟਾਈਗਰ ਰਿਜ਼ਰਵ ਵਿੱਚ ਖੁਸ਼ੀ ਦਾ ਮਾਹੌਲ ਹੈ। ਦਰਅਸਲ, ਪੰਨਾ ਟਾਈਗਰ ਰਿਜ਼ਰਵ (ਪੀਟੀਆਰ) ਵਿੱਚ ਬਾਘਿਨ ਪੀ-213 (32) ਦੀ ਮੌਤ ਮਈ ਵਿੱਚ ਹੋ ਗਈ ਸੀ। ਇਸ ਤੋਂ ਬਾਅਦ ਪ੍ਰਬੰਧਕਾਂ ਨੂੰ ਚਾਰਾਂ ਬੱਚਿਆਂ ਦੀ ਦੇਖਭਾਲ ਕਰਨ ਦੀ ਚਿੰਤਾ ਸਤਾਉਣ ਲੱਗੀ ਪਰ ਉਸ ਦੇ ਚਾਰ ਬੱਚਿਆਂ ਦੀ ਜ਼ਿੰਮੇਦਾਰੀ ਨਰ ਬਾਘ ਪੀ - 243 ਨੇ ਸੰਭਾਲ ਲਈ ਹੈ।
ਪੀਟੀਆਰ ਦੇ ਇਲਾਕਾ ਸੰਚਾਲਕ ਉੱਤਮ ਕੁਮਾਰ ਸ਼ਰਮਾ ਨੇ ਦੱਸਿਆ ਕਿ ਬਾਘ ਦੇ ਬੱਚੇ 6 ਤੋਂ 8 ਮਹੀਨੇ ਦੇ ਹਨ। ਅਸੀ ਇਨ੍ਹਾਂ ਦੀ ਨਿਗਰਾਨੀ ਕਰ ਰਹੇ ਹਾਂ। ਇਸ ਲਈ ਨਰ ਬਾਘ ਨੂੰ ਰੇਡੀਓ ਕਾਲਰ ਪੁਆਇਆ ਗਿਆ ਹੈ। ਇਸ ਤੋਂ ਜੋ ਵੀਡੀਓ ਸਾਹਮਣੇ ਆਇਆ ਹੈ ਉਸ ਦੇ ਅਨੁਸਾਰ, ਬੱਚਿਆਂ ਦਾ ਪਿਤਾ ਬਾਘ ਉਨ੍ਹਾਂ ਦਾ ਪਾਲਣ ਪੋਸ਼ਣ ਕਰਦਾ ਹੋਇਆ ਵਿਖਾਈ ਦੇ ਰਿਹੇ ਹੈ। ਫੁਟੇਜ ਵਿਚ ਨਰ ਬਾਘ ਦੇ ਆਸਪਾਸ ਚਾਰੇ ਬੱਚੇ ਚਟਾਨਾਂ ਉੱਤੇ ਅਠਖੇਲੀਆਂ ਕਰ ਰਹੇ ਹਨ।
ਜੇਕਰ ਇਨ੍ਹਾਂ ਬੱਚਿਆਂ ਦੀ ਦੇਖਭਾਲ ਨਰ ਬਾਘ ਦੁਆਰਾ ਲਗਾਤਾਰ ਹੁੰਦੀ ਰਹੀ ਤਾਂ ਇਨ੍ਹਾਂ ਨੂੰ ਦੂਜੀ ਜਗ੍ਹਾ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਸ਼ਰਮਾ ਨੇ ਕਿਹਾ ਕਿ ਬੱਚਿਆਂ ਦੀ ਮਾਂ ਬਾਘਿਨ ਪੀ - 213 ਦੇ ਖੱਬੇ ਪੈਰ ਵਿੱਚ ਸੋਜ ਵੇਖੀ ਗਈ। ਇਸ ਮਗਰੋਂ ਉਸ ਦਾ ਇਲਾਜ ਵੀ ਕੀਤਾ ਗਿਆ ਪਰ 15 ਮਈ ਨੂੰ ਪਾਰਕ ਦੇ ਡੂੰਘੇ ਘਾਟ ਰੇਂਜ ਵਿੱਚ ਬਾਘਿਨ ਦੀ ਲਾਸ਼ ਮਿਲੀ।
ਬਾਘਿਨ ਦੀ ਮੌਤ ਕੁਦਰਤੀ ਕਰਨਾ ਕਰ ਕੇ ਹੋਈ ਮੰਨੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੇ ਸੁਖ ਦਾ ਸਾਹ ਲਿਆ ਹੈ।
ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦੀਓ