Friday, November 22, 2024
 

ਰਾਸ਼ਟਰੀ

ਬੱਕਰੀ ਦੀ ਜਾਨ ਬਚਾਉਂਦੇ ਦੋ ਨੌਜਵਾਨਾਂ ਦੀ ਮੌਤ, ਇਕ ਦੀ ਹਾਲਤ ਖਰਾਬ

June 27, 2021 09:18 AM

ਔਰੰਗਾਬਾਦ : ਬਿਹਾਰ (Bihar) ਦੇ ਔਰੰਗਾਬਾਦ (Aurangabad) ਜ਼ਿਲ੍ਹੇ ਵਿੱਚ ਖੂਹ (well) ਵਿੱਚ ਡਿੱਗੀ ਇੱਕ ਬੱਕਰੀ ਨੂੰ ਬਾਹਰ ਕੱਢਣ ਦਾ ਯਤਨ ਕਰ ਰਹੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ । ਉਥੇ ਹੀ ਇਸ ਘਟਨਾ ਦੇ ਦੌਰਾਨ ਇੱਕ ਹੋਰ ਸ਼ਖਸ ਵੀ ਬੁਰੀ ਤਰ੍ਹਾਂ ਬਿਮਾਰ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹੇ ਦੇ ਰਫੀਗੰਜ ਪ੍ਰਖੰਡ ਦੇ ਗੋਰਡੀਹਾ ਪਿੰਡ ਦੇ ਇੱਕ ਖੂਹ ਵਿੱਚ ਜ਼ਹਿਰੀਲੀ ਗੈਸ (poisonous gas in the well) ਬਣੀ ਹੋਈ ਸੀ । ਖੂਹ ਵਿੱਚ ਬਕਰੀ ਦੇ ਡਿੱਗਣ (Goat falling in the well ) ਉੱਤੇ ਇਹ ਤਿੰਨ ਵਿਅਕਤੀ ਇੱਕ - ਇੱਕ ਕਰ ਖੂਹ ਵਿੱਚ ਉਤਰੇ। ਜਿਨ੍ਹਾਂ ਵਿਚੋਂ ਦੋ ਦੀ ਜ਼ਹਿਰੀਲੀ ਗੈਸ ਦੀ ਚਾੜ੍ਹਨ ਕਾਰਨ ਮੌਤ (death due to poisonous gas in Well) ਹੋ ਗਈ।

ਇਹ ਵੀ ਪੜ੍ਹੋ : ਪਰਚੋ-ਪਰਚੀ ਹੋਇਆ ਲੱਖਾ ਸਿਧਾਣਾ, ਇਕ ਹੋਰ FIR ਦਰਜ

ਜਾਣਕਾਰੀ ਦੇ ਅਨੁਸਾਰ ਮਹੇਸ਼ ਯਾਦਵ ਦੀ ਬੱਕਰੀ ਚਰਣ ਦੇ ਦੌਰਾਨ ਇੱਕ ਖੂਹ ਵਿੱਚ ਡਿੱਗ ਗਈ ਸੀ। ਜਿਸ ਨੂੰ ਕੱਢਣ ਲਈ ਪਿੰਡ ਵਾਸੀ ਜਿਤੇਂਦਰ ਕੁਮਾਰ (27) ਪੁੱਤਰ ਵਿਜੈ ਯਾਦਵ ਖੂਹ ਵਿਚ ਰੱਸੀ ਦੇ ਸਹਾਰੇ ਹੇਠਾਂ ਉਤੱਰਿਆ ਜੋ ਖੂਹ ਵਿੱਚ ਜਾਂਦੇ ਹੀ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਜਿਤੇਂਦਰ ਨੂੰ ਬਚਾਉਣ ਲਈ ਪਿੰਡ ਵਾਸੀ ਮਧੀਰ ਦਾਸ ਉਰਫ ਪੰਡਤ (28) ਪੁੱਤਰ ਰਾਮੇਸ਼ਵਰ ਦਾਸ ਵੀ ਰੱਸੀ ਦੀ ਮਦਦ ਨਾਲ ਖੂਹ ਵਿੱਚ ਉਤਰਿਆ ਅਤੇ ਖੂਹ ਵਿੱਚ ਜਾਂਦੇ ਹੀ ਬੇਹੋਸ਼ ਹੋ ਗਿਆ। ਇਸ ਦੇ ਬਾਅਦ ਮਾਮਲੇ ਦੀ ਜਾਣਕਾਰੀ ਪਿੰਡ ਦਿੱਤੀ ਗਈ। ਜਿਸ ਦੇ ਪੀੜਤ ਦੇ ਪਿਤਾ ਵਿਜੈ ਯਾਦਵ ਹੋਰ ਹੋਰ ਪਿੰਡ ਵਾਸੀਆਂ ਨਾਲ ਰੋਂਦੇ ਕੁਰਲਾਉਂਦੇ ਖੂਹ ਤੇ ਪਹੁੰਚੇ।

ਇਹ ਵੀ ਪੜ੍ਹੋ : ਹੁਣ ਛੇਤੀ ਖੁਲ੍ਹਣਗੇ ਸਰਕਾਰੀ ਸਕੂਲ

ਇਨ੍ਹਾਂ ਦੋਨਾਂ ਨੂੰ ਖੂਹ ਵਿੱਚ ਬੇਹੋਸ਼ ਵੇਖ ਕੇ ਫਤਹਿ ਵੀ ਖੂਹ ਵਿੱਚ ਰੱਸੀ ਦੇ ਸਹਾਰੇ ਉੱਤਰਨ ਲੱਗਾ ਅਤੇ ਬੇਹੋਸ਼ ਹੋ ਗਿਆ। ਜਿਸ ਨੂੰ ਮੌਕੇ ਉੱਤੇ ਮੌਜੂਦ ਪਿੰਡ ਵਾਸੀਆਂ ਨੇ ਖਿੱਚ ਕੇ ਬਾਹਰ ਕੱਢਿਆ। ਇਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਰਫੀਗੰਜ ਸਮੁਦਾਇਕ ਸਿਹਤ ਕੇਂਦਰ ਅਤੇ ਸਥਾਨਕ ਪੁਲਿਸ ਨੂੰ ਦਿੱਤੀ ਗਈ। ਮੌਕੇ ਉੱਤੇ ਐਂਬੂਲੈਂਸ ਭੇਜੀ ਗਈ । ਪਿੰਡ ਵਾਲਿਆਂ ਦੀ ਸਹਾਇਤਾ ਨਾਲ ਦੋਹਾਂ ਨੌਜਵਾਨਾਂ ਨੂੰ ਖੂਹ ਵਿਚੋਂ ਬਾਹਰ ਕੱਢਿਆ ਗਿਆ ਹੈ ਅਤੇ ਰਫੀਗੰਜ ਸਿਹਤ ਕੇਂਦਰ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਵੇਖਦੇ ਹੀ ਦੋਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮੌਤ ਦੀ ਖਬਰ ਸੁਣਦੇ ਹੀ ਪੂਰੇ ਪਿੰਡ ਵਿੱਚ ਚੀਕ ਚਿਹਾੜਾ ਮੱਚ ਗਈ ਅਤੇ ਪਿੰਡ ਵਿਚ ਸੋਗ ਦਾ ਮਾਹੌਲ ਹੈ।

ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦੀਓ 

 

Have something to say? Post your comment

 
 
 
 
 
Subscribe