ਲੰਡਨ : ਜਦੋਂ ਇਨਸਾਨ ਦਾ ਦਿਮਾਗ਼ ਹਿੱਲ ਜਾਵੇ ਤਾਂ ਕੁੱਝ ਨਹੀਂ ਕੀਤਾ ਜਾ ਸਕਦਾ। ਅਜਿਹਾ ਹੀ ਹੋਇਆ ਬ੍ਰਿਟੇਨ ਵਿਚ । ਦਰਅਸਲ ਬ੍ਰਿਟੇਨ ਦੀ ਰਾਜਧਾਨੀ ਵਿਚ ਇਕ ਮਹਿਲਾ ਨੇ ਅਪਣੀ 5 ਸਾਲਾ ਧੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ। ਮਾਂ ਨੇ ਅਪਣਾ ਜ਼ੁਰਮ ਵੀ ਕਬੂਲ ਕਰ ਲਿਆ ਹੈ। ਮਹਿਲਾ ਦਾ ਕਹਿਣਾ ਹੈ ਕਿ ਉਸ ਨੂੰ ਡਰ ਸੀ ਕਿ ਜੇਕਰ ਉਸ ਨੂੰ ਕੋਰੋਨਾ ਹੋ ਗਿਆ ਅਤੇ ਕੋਰੋਨਾ ਕਾਰਨ ਉਸ ਦੀ ਮੌਤ ਹੋ ਗਈ ਤਾਂ ਉਸ ਦੀ ਛੋਟੀ ਬੱਚੀ ਉਸ ਤੋਂ ਬਿਨ੍ਹਾਂ ਕਿਵੇਂ ਰਹੇਗੀ। ਮੀਡੀਆ ਰਿਪੋਰਟ ਅਨੁਸਾਰ ਸੁਦਾ ਸ਼ਿਵਨਾਥਮ ਨੇ ਪਿਛਲੇ ਸਾਲ 30 ਜੂਨ ਨੂੰ ਦੱਖਣੀ ਲੰਡਨ ਵਿਚ ਅਪਣੇ ਫਲੈਟ ਵਿਚ ਅਪਣੀ ਧੀ ਸਯਾਗੀ ਦੀ 15 ਵਾਰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੰਭੀਰ ਜ਼ਖਮੀ ਕੀਤਾ। ਇਸ ਤੋਂ ਬਾਅਦ ਦੋਵਾਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ ਸੀ।
ਰਿਪੋਰਟ ਅਨੁਸਾਰ ਮਹਿਲਾ ਦੇ ਪਤੀ ਨੇ ਦੱਸਿਆ ਕਿ ਮਹਿਲਾ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਸਬੰਧੀ ਡਰ ਗਈ ਸੀ। ਉਹਨਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਅਤੇ ਕੋਰੋਨਾ ਪਾਬੰਦੀਆਂ ਦਾ ਉਸ ਦੀ ਪਤਨੀ ਉੱਤੇ ਬੁਰਾ ਅਸਰ ਹੋਇਆ।
ਸੁਦਾ ਸਿਵਾਨਥਮ ਦਾ ਇਲਾਜ ਕਰਨ ਵਾਲੇ ਇਕ ਮਨੋਵਿਗਿਆਨਕ ਨੇ ਕਿਹਾ, ਕੋਰੋਨਾ ਮਹਾਂਮਾਰੀ ਕਾਰਨ ਉਸ ਦੇ ਦਿਮਾਗ਼ ’ਤੇ ਗਹਿਰਾ ਅਸਰ ਪਿਆ ਹੈ। ਸੁਥਾ ਦੇ ਪਤੀ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਮੈਂ ਆਪਣੀ ਪਤਨੀ ਨਾਲ ਗੱਲ ਨਹੀਂ ਕੀਤੀ ਹੈ, ਪਰ ਮੈਂ ਜਾਣਦਾ ਹਾਂ ਕਿ ਉਹ ਇਸ ਲਈ ਜ਼ਿੰਮੇਵਾਰ ਨਹੀਂ ਹੈ। ਮੈਨੂੰ ਪਤਾ ਹੈ ਕਿ ਜੇ ਉਹ ਠੀਕ ਹੁੰਦੀ ਤਾਂ ਉਹ ਸਾਡੀ ਧੀ ਨੂੰ ਕਦੇ ਨਹੀਂ ਮਾਰਦੀ’।