ਕਾਨਪੁਰ : ਟ੍ਰੈਫਿਕ ਜਾਮ ਵਿਚ ਫਸਣ ਕਾਰਨ ਇੰਡੀਅਨ ਇੰਡਸਟਰੀਜ਼ ਐਸੋਸੀਏਸ਼ਨ ਕਾਨਪੁਰ ਦੀ ਮਹਿਲਾ ਵਿੰਗ ਦੀ ਪ੍ਰਧਾਨ ਵੰਦਨਾ ਮਿਸ਼ਰਾ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਦੀ ਉਤਰ ਪ੍ਰਦੇਸ਼ ਫੇਰੀ ਲਈ ਟ੍ਰੈਫਿਕ ਰੋਕ ਦਿੱਤਾ ਗਿਆ ਸੀ। ਰੀਜੈਂਸੀ ਹਸਪਤਾਲ ਦੇ ਰਸਤੇ ਵਿਚ ਕਾਫੀ ਲੰਬਾ ਟ੍ਰੈਫਿਕ ਜਾਮ ਰਿਹਾ। ਵੰਦਨਾ ਮਿਸ਼ਰਾ ਦਾ ਪਤੀ ਪੁਲਿਸ ਦੇ ਸਾਹਮਣੇ ਤਰਲੇ ਲੈਂਦਾ ਰਿਹਾ ਅਤੇ ਮਿੰਨਤਾਂ ਕਰਦਾ ਰਿਹਾ ਪਰ ਜਾਮ ਨਹੀਂ ਖੁੱਲ੍ਹਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜੇ ਵੰਦਨਾ ਨੂੰ 10 ਮਿੰਟ ਪਹਿਲਾਂ ਹਸਪਤਾਲ ਲਿਜਾਇਆ ਜਾਂਦਾ, ਤਾਂ ਉਸ ਦੀ ਜਾਨ ਬਚਾਈ ਜਾ ਸਕਦੀ ਸੀ। ਹੁਣ ਇਸ ਘਟਨਾ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਪਰਿਵਾਰ ਤੋਂ ਮੁਆਫੀ ਮੰਗ ਲਈ ਹੈ। ਕਮਿਸ਼ਨਰ ਨੇ ਟਵੀਟ ਕੀਤਾ। ਵੰਦਨਾ ਮਿਸ਼ਰਾ ਦਾ ਪਰਿਵਾਰ ਕਾਨਪੁਰ ਦੇ ਕਿਦਵਈ ਨਗਰ ਵਿੱਚ ਰਹਿੰਦਾ ਹੈ।
ਕਾਨਪੁਰ ਪੁਲਿਸ ਨੇ ਆਪਣੇ ਟਵੀਟ ਵਿੱਚ ਲਿਖਿਆ, ”ਰਾਸ਼ਟਰਪਤੀ, ਵੰਦਨਾ ਮਿਸ਼ਰਾ ਦੇ ਬੇਵਕਤ ਦਿਹਾਂਤ ਤੋਂ ਦੁਖੀ ਹਨ। ਉਨ੍ਹਾਂ ਨੇ ਪੁਲਿਸ ਕਮਿਸ਼ਨਰ ਅਤੇ ਜ਼ਿਲ੍ਹਾ ਅਧਿਕਾਰੀ ਨੂੰ ਬੁਲਾਇਆ ਅਤੇ ਜਾਣਕਾਰੀ ਲਈ ਅਤੇ ਦੁਖੀ ਪਰਿਵਾਰ ਤੱਕ ਆਪਣਾ ਸੰਦੇਸ਼ ਪਹੁੰਚਾਉਣ ਲਈ ਕਿਹਾ। ਦੋਵੇਂ ਅਧਿਕਾਰੀ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਏ। ਇਸ ਮਾਮਲੇ ਵਿੱਚ ਪੁਲਿਸ ਕਮਿਸ਼ਨਰ ਨੇ ਇੰਸਪੈਕਟਰ ਸਮੇਤ 3 ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਹੈ।