ਨਵੀਂ ਦਿੱਲੀ : ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕਿਹਾ ਕਿ ਕੋਰੋਨਾ ਦਾ ਡੈਲਟਾ ਵੈਰੀਐਂਟ ਹੁਣ ਤੱਕ ਦੁਨੀਆ ਦੇ 85 ਦੇਸ਼ਾਂ ‘ਚ ਫੈਲ ਚੁੱਕਿਆ ਹੈ ਅਤੇ ਇਸ ਦਾ ਲਗਾਤਾਰ ਵਿਸਤਾਰ ਹੋ ਰਿਹਾ ਹੈ। ਡਬਲਯੂ.ਐੱਚ.ਓ. ਵੱਲੋਂ 22 ਜੂਨ ਨੂੰ ਕੋਰੋਨਾ ਮਹਾਮਾਰੀ ਦੇ ਸੰਦਰਭ ‘ਚ ਜਾਰੀ ਹਫਤਾਵਰ ਅਪਡੇਟ ‘ਚ ਕਿਹਾ ਗਿਆ ਹੈ ਕਿ ਗਲੋਬਲ ਪੱਧਰ ‘ਤੇ ਅਲਫਾ ਵੈਰੀਐਂਟ 170 ਦੇਸ਼ਾਂ, ਬੀਟਾ ਵੈਰੀਐਂਟ 119 ਦੇਸ਼ਾਂ, ਗਾਮਾ ਵੈਰੀਐਂਟ 71 ਦੇਸ਼ਾਂ ਅਤੇ ਡੈਲਟਾ ਵੈਰੀਐਂਟ 85 ਦੇਸ਼ਾਂ ‘ਚ ਫੈਲਣ ਦੀ ਸੂਚਨਾ ਦਿੱਤੀ ਗਈ ਹੈ। ਪਿਛਲੇ ਦੋ ਹਫਤਿਆਂ ‘ਚ ਇਸ ਵੈਰੀਐਂਟ ਦਾ ਕਹਿਰ 11 ਦੇਸ਼ਾਂ ‘ਚ ਫੈਲਿਆ ਹੈ।
ਡਬਲਯੂ.ਐੱਚ.ਓ. ਨੇ ਕਿਹਾ ਕਿ ਕੋਰੋਨਾ ਦੇ ਚਿੰਤਾ ਵਧਾਉਣ ਵਾਲੇ ਚਾਰ ਮੌਜੂਦਾ ਵੈਰੀਐਂਟ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਅਲਫਾ, ਬੀਟਾ, ਗਾਮਾ ਅਤੇ ਡੈਲਟਾ ਵੈਰੀਐਂਟ ਇਹ ਵਿਆਪਕ ਹਨ ਅਤੇ ਇਹ ਸਾਰੇ ਖੇਤਰਾਂ ‘ਚ ਪਾਏ ਗਏ ਹਨ। ਡੈਲਟਾ ਵੈਰੀਐਂਟ ਅਲਫਾ ਦੀ ਤੁਲਨਾ ‘ਚ ਵਧੇਰੇ ਤੇਜੀ ਨਾਲ ਫੈਲਣ ਵਾਲਾ ਅਤੇ ਖਤਰਨਾਕ ਹੈ।
ਡਬਲਯੂ.ਐੱਚ.ਓ. ਨੇ ਸਿੰਗਾਪੁਰ ‘ਚ ਹੋਏ ਇਕ ਅਧਿਐਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਡੈਲਟਾ ਵੈਰੀਐਂਟ ਦੀ ਲਪੇਟ ‘ਚ ਆਉਣ ਵਾਲੇ ਲੋਕਾਂ ਨੂੰ ਆਕਸੀਜਨ ਅਤੇ ਆਈ.ਸੀ.ਯੂ. ਦੀ ਵਧੇਰੇ ਲੋੜ ਪੈ ਸਕਦੀ ਹੈ। ਮੌਤ ਦਾ ਵੀ ਖਤਰਾ ਜÇਆਦਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਟੀਕੇ ਨੂੰ ਲੈ ਕੇ ਸੰਗਠਨ ਨੇ ਦੱਸਿਆ ਕਿ ਫਾਈਜਰ ਅਤੇ ਐਸਟ੍ਰਾਜੇਨੇਕਾ ਟੀਕੇ ਦੀ ਦੂਜੀ ਖੁਰਾਕ ਲੈਣ ਦੇ 14 ਦਿਨਾਂ ਬਾਅਦ ਉਹ ਅਲਫਾ ਅਤੇ ਡੈਲਟਾ ਵੈਰੀਐਂਟ ਵਿਰੁੱਧ 96 ਫੀਸਦੀ ਅਸਰਦਾਰ ਹੈ।
ਹਾਲਾਂਕਿ ਇਜਰਾਈਲ ਨੇ ਦਾਅਵਾ ਕੀਤਾ ਕਿ ਫਾਈਜਰ ਦਾ ਟੀਕਾ ਕੋਰੋਨਾ ਦੇ ਡੈਲਟਾ ਵੈਰੀਐਂਟ ਵਿਰੁੱਧ ਅਸਰਦਾਰ ਹੈ। ਜਰਮਨੀ ਦੀ ਚਾਂਸਲਰ ਏਂਜਲਾ ਮਰਕਲ ਵੀ ਡੈਲਟਾ ਵੈਰੀਐਂਟ ਨੂੰ ਲੈ ਕੇ ਸੰਸਦ ‘ਚ ਚਿੰਤਤ ਦਿਖੀ। ਮਰਕਲ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਇਨਫੈਕਸ਼ਨ ਦੀ ਰਫਤਾਰ ਹੌਲੀ ਹੋਣ ਨਾਲ ਡੈਲਟਾ ਵੈਰੀਐਂਟ ਦਾ ਕਹਿਰ ਵਧ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ।
ਹੋਰ ਖਾਸ ਖ਼ਬਰਾਂ ਪੜ੍ਹਨ ਲਈ ਇਥੇ ਕਲਿਕ ਕਰੋ :-