ਕਾਬੁਲ : ਅਫਗਾਨਿਸਤਾਨ ਵਿਚ ਅੱਤਵਾਦ ਦੀ ਆਕੜ ਭੱਜ ਗਈ ਹੈ, ਸਰਕਾਰ ਦੀ ਸਖਤੀ ਤੋਂ ਬਾਅਦ ਪੱਛਮੀ ਅਫਗਾਨਿਸਤਾਨ ਵਿਚ ਇਕੱਠੇ 130 ਤਾਲਿਬਾਨੀ ਅੱਤਵਾਦੀਆਂ ਨੇ ਸਰੈਂਡਰ ਕੀਤਾ ਹੈ। ਸਰਕਾਰ ਦੇ ਬੁਲਾਰੇ ਜਿਲਾਨੀ ਫਰਹਾਦ ਨੇ ਦੱਸਿਆ ਕਿ ਇਨ੍ਹਾਂ ਤਾਲਿਬਾਨੀ ਅੱਤਵਾਦੀਆਂ ਨੇ ਦੇਸ਼ ਦੀ ਰਾਸ਼ਟਰੀ ਖੁਫੀਆ ਏਜੰਸੀ, ਰਾਸ਼ਟਰੀ ਸੁਰੱਖਿਆ ਡਾਇਰੈਕਟੋਰੇਟ (ਐੱਨ. ਡੀ. ਐੱਸ.) ਦੇ ਸੂਬਾਈ ਡਾਇਰੈਕਟੋਰੇਟ ਦੇ ਜਵਾਨਾਂ ਦੇ ਸਾਹਮਣੇ ਸਰੈਂਡਰ ਕਰ ਦਿੱਤਾ। ਇਸ ਦੌਰਾਨ ਅੱਤਵਾਦੀ ਆਪਣੇ ਨਾਲ 85 ਏ. ਕੇ.-47 ਬੰਦੂਕਾਂ, 5 ਪੀ. ਕੇ. ਬੰਦੂਕਾਂ, ਰਾਕੇਟ ਨਾਲ 5 ਰਾਊਂਡ ਚੱਲਣ ਵਾਲੇ ਗ੍ਰੇਨੇਡ ਲਾਂਚਰ ਅਤੇ ਗੋਲਾ-ਬਾਰੂਦ ਵੀ ਲਿਆਂਦੇ। ਅਧਿਕਾਰੀ ਨੇ ਕਿਹਾ ਕਿ ਵਿਦਰੋਹੀਆਂ ਦੇ ਆਤਮਸਮਰਪਣ ਨਾਲ ਹੇਰਾਤ ਵਿਚ ਸ਼ਾਂਤੀ ਅਤੇ ਸਥਿਰਤਾ ਹੋਰ ਮਜ਼ਬੂਤ ਹੋਵੇਗੀ।
ਹੋਰ ਖਾਸ ਖ਼ਬਰਾਂ ਪੜ੍ਹਨ ਲਈ ਇਥੇ ਕਲਿਕ ਕਰੋ :-