ਬਲਰਾਮਪੁਰ : ਇਕ ਅਨੋਖਾ ਸੱਪ ਜਿਸ ਦੀ ਕੀਮਤ ਢਾਈ ਕਰੋੜ ਦਸੀ ਜਾ ਰਹੀ ਹੈ ਉਹ ਤਸਕਰਾਂ ਕੋਲੋ ਬਰਾਮਾਦ ਹੋਇਆ ਹੈ। ਦਰਅਸਲ ਯੂ.ਪੀ. ਦੇ ਬਲਰਾਮਪੁਰ ਵਿੱਚ ਪੁਲਿਸ ਨੇ ਜੰਗਲੀ ਜੀਵਾਂ ਦੀ ਤਸਕਰੀ ਕਰਣ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ ਅਨੋਖੀ ਪ੍ਰਜਾਤੀ ਦਾ ਇੱਕ ਰੈੱਡ ਸੈਂਡਬੋਆ ਸੱਪ ਬਰਾਮਦ ਕੀਤਾ ਗਿਆ ਹੈ। ਇਸ ਅਨੋਖੀ ਪ੍ਰਜਾਤੀ ਦੇ ਸੱਪ ਦੀ ਅੰਤਰਰਾਸ਼ਟਰੀ ਕੀਮਤ ਢਾਈ ਕਰੋੜ ਰੁਪਏ ਦੱਸੀ ਜਾ ਰਹੀ ਹੈ। ਗ੍ਰਿਫਤਾਰ ਦੋਸ਼ੀਆਂ ਖ਼ਿਲਾਫ਼ ਜੰਗਲੀ ਜੀਵ ਸੁਰੱਖਿਆ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਦੀ ਪੁੱਛਗਿੱਛ ਵਿੱਚ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੇ ਦੱਸਿਆ ਕਿ ਉਹ ਜੰਗਲ ਤੋਂ ਸੱਪਾਂ ਨੂੰ ਫੜਦੇ ਹਨ, ਜਿਨ੍ਹਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਵਿੱਚ ਹੁੰਦੀ ਹੈ। ਤਸਕਰਾਂ ਮੁਤਾਬਕ ਗਾਹਕਾਂ ਨੂੰ ਤਲਾਸ਼ ਕਰ ਇਹ ਸੱਪਾਂ ਨੂੰ ਵੇਚ ਦਿੰਦੇ ਹਨ ਅਤੇ ਪੈਸਿਆਂ ਨੂੰ ਆਪਸ ਵਿੱਚ ਵੰਡ ਲੈਂਦੇ ਹਨ।