Friday, November 22, 2024
 

ਰਾਸ਼ਟਰੀ

ਪਤੀ-ਪਤਨੀ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ

June 25, 2021 02:16 PM

ਨਵੀਂ ਦਿੱਲੀ :  ਦਿੱਲੀ ਦੇ ਦਵਾਰਕਾ ਸਥਿਮ ਅਮਰਾਹੀ ਪਿੰਡ 'ਚ ਕੁਝ ਲੋਕਾਂ ਨੇ ਇੱਕ ਜੋੜੇ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਜਿਸ 'ਚ ਪਤੀ ਦੀ ਮੌਤ ਹੋ ਗਈ ਜਦੋਂਕਿ ਪਤਨੀ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਦਵਾਰਕਾ ਜ਼ਿਲ੍ਹੇ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਵੀਰਵਾਰ ਰਾਤ ਕਰੀਬ 9 ਵਜੇ ਦਵਾਰਕਾ ਦੇ ਸੈਕਟਰ 23 ਦੇ ਥਾਣੇ ਨੂੰ ਅਮਰਾਹੀ ਪਿੰਡ 'ਚ ਗੋਲੀ ਚਲਾਉਣ ਦੀ ਸੂਚਨਾ ਮਿਲੀ। ਮੌਕੇ 'ਤੇ ਜਾਂਚ ਅਧਿਕਾਰੀ ਦੇ ਪਹੁੰਚਣ 'ਤੇ ਪਤਾ ਚੱਲਿਆ ਕਿ 6-7 ਵਿਅਕਤੀਆਂ ਨੇ ਆ ਕੇ ਇਸ ਜੋੜੇ ਨੂੰ ਗੋਲੀ ਮਾਰੀ।

ਇਸ ਦੌਰਾਨ ਲੜਕੇ ਨੂੰ ਚਾਰ ਗੋਲੀਆਂ ਲੱਗੀਆਂ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ ਲੜਕੀ ਨੂੰ ਪੰਜ ਗੋਲੀਆਂ ਲੱਗੀਆਂ ਤੇ ਉਸ ਨੂੰ ਗੰਭੀਰ ਹਾਲਤ 'ਚ ਵੇਂਕੇਟੇਸ਼ਵਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਨੌਜਵਾਨ ਦੀ ਪਛਾਣ ਵਿਨੈ ਦਹੀਆ (23) ਤੇ ਲੜਕੀ ਦੀ ਪਛਾਣ ਕਿਰਨ ਦਹੀਆ (19) ਵਜੋਂ ਹੋਈ ਹੈ ਦੋਵੇਂ ਹਰਿਆਣਾ ਦੇ ਰਹਿਣ ਵਾਲੇ ਹਨ ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ 'ਚ ਪਤਾ ਚੱਲਿਆ ਹੈ ਕਿ ਦੋਵਾਂ ਨੇ ਘਰ ਤੋਂ ਭੱਜ ਕੇ ਇੱਕ ਸਾਲ ਪਹਿਲਾ ਪ੍ਰੇਮ ਵਿਆਹ ਕੀਤਾ ਸੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

Have something to say? Post your comment

 
 
 
 
 
Subscribe