ਜਿਸ ਨੂੰ ਪੁਲਿਸ ਨਾ ਮਾਰ ਸਕੀ ਉਸ ਨੂੰ ਕੋਰੋਨਾ ਨੇ ਕੀਤਾ ਢੇਰ
ਤੇਲੰਗਾਨਾ : ਇਥੇ ਨਕਸਲਵਾਦੀ ਨੇਤਾ ਜਿਸ ਨੂੰ ਚੋਟੀ ਦਾ ਨਕਸਲੀ ਆਖਿਆ ਜਾਂਦਾ ਸੀ ਅਤੇ ਤੇਲੰਗਾਨਾ ਰਾਜ ਕਮੇਟੀ ਦੇ ਸਕੱਤਰ ਯਾਪਾ ਨਾਰਾਇਣ, ਜਿਸ ਨੂੰ ਹਰੀਭੂਸ਼ਣ ਵਜੋਂ ਜਾਣਿਆ ਜਾਂਦਾ ਹੈ, ਉਸਦੀ ਦੱਖਣੀ ਬੀਜਾਪੁਰ-ਸੁਕਮਾ ਅੰਤਰ-ਜ਼ਿਲ੍ਹਾ ਸਰਹੱਦੀ ਖੇਤਰ ਵਿੱਚ ਕੋਰੋਨਾ ਕਾਰਨ ਮੌਤ ਹੋ ਗਈ ਹੈ। ਇਥੇ ਦਸ ਦਈਏ ਕਿ ਇਸ ਨਕਸਲੀ ਨੇਤਾ ਹਰੀਭੂਸ਼ਣ ’ਤੇ 40 ਲੱਖ ਰੁਪਏ ਦਾ ਇਨਾਮ ਵੀ ਸੀ। ਇਸ ਤੋਂ ਇਲਾਵਾ, ਇਕ ਹੋਰ ਨਕਸਲੀ ਇੰਦਰਾਵਤੀ ਦੀ ਵੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਇਨ੍ਹਾਂ ਨਕਸਲੀਆਂ ਦੀ ਮੌਤ ਤੇਲੰਗਾਨਾ ਦੇ ਨਾਲ ਲੱਗਦੇ ਛੱਤੀਸਗੜ੍ਹ ਦੇ ਜੰਗਲਾਂ ਵਿੱਚ ਹੋਈ ਹੈ। ਹਰੀਭੂਸ਼ਣ ਦੀ ਪੁਲਿਸ ਕਈ ਮਾਮਲਿਆਂ ਵਿੱਚ ਭਾਲ ਕਰ ਰਹੀ ਸੀ। ਉਹ ਕਈ ਮੁਠਭੇੜਾਂ ਵਿੱਚ ਸੁਰੱਖਿਆ ਬਲਾਂ ਨੂੰ ਚਕਮਾ ਦੇ ਕੇ ਬੱਚ ਨਿਕਲਿਆ ਸੀ ਪਰ ਕੋਰੋਨਾ ਦੀ ਲਾਗ ਅਤੇ ਇਲਾਜ ਦੀ ਘਾਟ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਦਾ ਦਾਅਵਾ ਹੈ ਕਿ ਇੱਕ ਦਰਜਨ ਤੋਂ ਵੱਧ ਨਕਸਲਵਾਦੀ ਕੋਰੋਨਾ ਕਾਰਨ ਗੰਭੀਰ ਰੂਪ ਵਿੱਚ ਬਿਮਾਰ ਹਨ।
ਇਹ ਵੀ ਪੜ੍ਹੋ : ਸਿੱਖਾਂ ਲਈ ਬਣਾਈ ਬੁਲੇਟ ਪਰੂਫ਼ ਦਸਤਾਰ