Friday, November 22, 2024
 

ਰਾਸ਼ਟਰੀ

ਰਾਹੁਲ ਗਾਂਧੀ ਅੱਜ ਅਦਾਲਤ ‘ਚ ਪੇਸ਼ ਕਿਉਂ ਹੋਏ ?

June 24, 2021 01:46 PM

ਸੂਰਤ : ਕਾਂਗਰਸੀ ਨੇਤਾ ਰਾਹੁਲ ਗਾਂਧੀ ਵੀਰਵਾਰ ਨੂੰ ਇੱਕ ਅਪਰਾਧਿਕ ਮਾਣਹਾਨੀ ਦੇ ਕੇਸ ਵਿੱਚ ਆਪਣਾ ਬਿਆਨ ਦਰਜ ਕਰਾਉਣ ਲਈ ਸੂਰਤ ਵਿੱਚ ਇੱਕ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਹੋਏ। ਗੁਜਰਾਤ ਦੇ ਇੱਕ ਵਿਧਾਇਕ ਨੇ “ਮੋਦੀ ਉਪਨਾਮ” ‘ਤੇ ਗਾਂਧੀ ਦੀ ਟਿਪਣੀ’ ਤੇ ਇਹ ਕੇਸ ਦਾਇਰ ਕੀਤਾ ਸੀ l ਸੂਰਤ ਤੋਂ ਭਾਜਪਾ ਦੇ ਵਿਧਾਇਕ ਪੂਰਨੇਸ਼ ਮੋਦੀ ਨੇ ਅਪ੍ਰੈਲ 2019 ਵਿੱਚ ਗਾਂਧੀ ਖ਼ਿਲਾਫ਼ ਆਈਪੀਸੀ ਦੀ ਧਾਰਾ 499 ਅਤੇ 500 ਤਹਿਤ ਸ਼ਿਕਾਇਤ ਦਰਜ ਕਰਵਾਈ ਸੀ। ਇੱਕ ਹਫ਼ਤਾ ਪਹਿਲਾਂ, ਸੂਰਤ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਏ ਐਨ ਡੇਵ ਨੇ ਗਾਂਧੀ ਨੂੰ 24 ਜੂਨ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ l ਵਿਧਾਇਕ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਸੀ ਕਿ ਗਾਂਧੀ ਨੇ 2019 ਵਿਚ ਇਕ ਚੋਣ ਰੈਲੀ ਵਿਚ ਸਾਰੇ ਮੋਦੀ ਭਾਈਚਾਰੇ ਨੂੰ ਇਹ ਕਹਿ ਕੇ ਬਦਨਾਮ ਕੀਤਾ ਸੀ, “ਸਾਰੇ ਚੋਰਾਂ ਦਾ ਇਕੋ ਉਪਨਾਮ ਮੋਦੀ ਕਿਵੇਂ ਹੁੰਦਾ ਹੈ?
13 ਅਪ੍ਰੈਲ, 2019 ਨੂੰ ਕਰਨਾਟਕ ਦੇ ਕੋਲਾਰ ਵਿੱਚ ਇੱਕ ਚੋਣ ਰੈਲੀ ਵਿੱਚ, ਗਾਂਧੀ ਨੇ ਕਥਿਤ ਤੌਰ ਤੇ ਕਿਹਾ ਸੀ, “ਨੀਰਵ ਮੋਦੀ, ਲਲਿਤ ਮੋਦੀ, ਨਰਿੰਦਰ ਮੋਦੀ… ਉਨ੍ਹਾਂ ਸਾਰਿਆਂ ਦਾ ਇੱਕੋ ਜਿਹਾ ਉਪਨਾਮ ਕਿਵੇਂ ਹੈ? ਸਾਰੇ ਚੋਰਾਂ ਦਾ ਇਕੋ ਉਪਨਾਮ ਮੋਦੀ ਕਿਵੇਂ ਹੁੰਦਾ ਹੈ? ਰਾਹੁਲ ਗਾਂਧੀ ਕਾਂਗਰਸ ਪ੍ਰਧਾਨ ਸਨ ਜਦੋਂ ਉਨ੍ਹਾਂ ਨੇ ਕਥਿਤ ਤੌਰ ‘ਤੇ ਇਹ ਟਿੱਪਣੀ ਕੀਤੀ ਸੀ। ਗਾਂਧੀ ਇਸ ਤੋਂ ਪਹਿਲਾਂ ਅਕਤੂਬਰ 2019 ਵਿਚ ਅਦਾਲਤ ਵਿਚ ਪੇਸ਼ ਹੋਇਆ ਸੀ ਅਤੇ ਉਹਨਾਂ ਨੇ ਟਿੱਪਣੀ ਲਈ ਖੁਦ ਨੂੰ ਦੋਸ਼ੀ ਨਹੀਂ ਮੰਨਿਆ ਸੀ।

ਹੋਰ ਖਾਸ ਖ਼ਬਰਾਂ ਲਈ ਇਥੇ ਕਲਿਕ ਕਰੋ

 

Have something to say? Post your comment

 
 
 
 
 
Subscribe