ਹਮੀਰਪੁਰ : ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਇਲਾਕੇ ਵਿਚ ਗਰਮੀ ਕਾਰਨ ਹਾਹਾਕਾਰ ਮਚ ਗਈ ਹੈ। ਹਮੀਰਪੁਰ 'ਚ ਤਾਪਮਾਨ 39 ਡਿਗਰੀ ਤਕ ਪਹੁੰਚ ਗਿਆ ਹੈ। ਸਵੇਰੇ ਤੋਂ ਹੀ ਤਿੱਖੀ ਧੁੱਪ ਪੈਣ ਕਾਰਨ ਲੋਕ ਘਰਾਂ 'ਚ ਹੀ ਦੁਬਕ ਗਏ ਹਨ। ਤਾਪਮਾਨ ਤਿੱਖਾ ਹੋਣ ਕਾਰਨ ਬਜ਼ਾਰਾਂ ਵਿਚ ਵੀ ਰੌਣਕ ਘਟ ਗਈ ਹੈ। ਸਕੂਲਾਂ ਵਿਚ ਜਾਣ ਵਾਲੇ ਬੱਚੇ ਵੀ ਤੰਗ ਹੋ ਰਹੇ ਹਨ ਕਿਉਂਕਿ ਅਜੇ ਤਕ ਸਕੂਲਾਂ ਦੇ ਸਮੇਂ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ। ਘਰੋ ਬਾਹਰ ਨਿਕਲਣ ਲਈ ਲੋਕ ਛੱਤਰੀਆਂ ਦਾ ਸਹਾਰਾ ਲੈ ਰਹੇ ਹਨ। ਗ਼ਰਮੀ ਵੱਧ ਜਾਣ ਕਾਰਨ ਸਬਜ਼ੀ ਵਿਰੇਤਾਵਾਂ ਦਾ ਕੰਮ ਵੀ ਠੱਪ ਹੋ ਗਿਆ ਹੈ ਕਿਉਂ ਕਿ ਦੂਜੇ ਦਿਨ ਹੀ ਤਾਜ਼ਾ ਸਬਜ਼ੀ ਖ਼ਰਾਬ ਹੋ ਜਾਂਦੀ ਹੈ, ਜਿਸ ਕਾਰਨ ਨੁਕਸਾਨ ਹੋ ਰਿਹਾ ਹੈ।