Sunday, November 24, 2024
 

ਚੰਡੀਗੜ੍ਹ / ਮੋਹਾਲੀ

ਹਰੀਸ਼ ਰਾਵਤ ਨੇ ਸਿੱਧੂ ਬਾਰੇ ਵੀ ਕਹੀ ਵੱਡੀ ਗੱਲ

June 23, 2021 10:03 PM

ਚੰਡੀਗੜ੍ਹ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਹੀ ਸਰਕਾਰ 'ਤੇ ਪਿਛਲੇ ਦਿਨਾਂ ਤੋਂ ਨਿਸ਼ਾਨੇ ਸਾਧ ਰਹੇ ਹਨ ਤੇ ਲਗਾਤਾਰ ਬਿਆਨਬਾਜ਼ੀਆਂ ਕਰ ਰਹੇ ਹਨ। ਸਿੱਧੂ ਦੀਆਂ ਇਨ੍ਹਾਂ ਬਿਆਨਬਾਜ਼ੀਆਂ’ਤੇ ਬੋਲਦੇ ਹੋਏ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਉਹਨਾਂ ਦੀ ਬਿਆਨਬਾਜ਼ੀ ਹਾਈਕਮਾਨ ਦੇ ਨੋਟਿਸ ’ਚ ਹੈ। ਮੈਂ ਵੀ ਸਿੱਧੂ ਦੇ ਬਿਆਨ ਮੰਗਵਾਏ ਹਨ। ਹਾਈਕਮਾਨ ਵਲੋਂ ਜਲਦ ਹੀ ਸਿੱਧੂ ਨੂੰ ਵੀ ਦਿੱਲੀ ਬੁਲਾਇਆ ਜਾਵੇਗਾ, ਜਿਸ ਦੌਰਾਨ ਉਸ ਨਾਲ ਸਾਰੇ ਮੁੱਦਿਆਂ ’ਤੇ ਗੱਲਬਾਤ ਕੀਤੀ ਜਾਵੇਗੀ।
ਹਰੀਸ਼ ਰਾਵਤ ਨੇ ਕਿਹਾ ਕਿ ਸਿੱਧੂ ਦੇ ਬਿਆਨਾਂ ਦਾ ਨੋਟਿਸ ਲਿਆ ਜਾਵੇਗਾ ਅਤੇ ਉਸ ਨੂੰ ਤਲਬ ਕਰਨ ਦੀ ਤਿਆਰੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਮਸਲੇ ਦਾ ਹੱਲ ਜੁਲਾਈ ਦੇ ਪਹਿਲੇ ਹਫ਼ਤੇ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿੱਧੂ ਦੀ ਬਿਆਨਬਾਜ਼ੀ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹਨ ਅਤੇ ਉਸ ਦੀ ਸਾਰੀ ਬਿਆਨਬਾਜ਼ੀ ਹਾਈਕਮਾਨ ਨੂੰ ਸੌਂਪ ਦਿੱਤੀ ਗਈ ਹੈ।
ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਹਾਈਕਮਾਨ ਨੇ ਕੈਪਟਨ ਨੂੰ ਚੋਣ ਵਾਅਦੇ ਪੂਰੇ ਕਰਨ ਦੀ ਡੈੱਡਲਾਈਨ ਦੇ ਦਿੱਤੀ ਹੈ, ਜਿਸ ਦੇ ਬਾਰੇ ਕੈਪਟਨ ਆਪ ਲੋਕਾਂ ਨੂੰ ਦੱਸਣਗੇ। ਉਨ੍ਹਾਂ ਕਿਹਾ ਕਿ ਕਮੇਟੀ ਨੇ ਕੈਪਟਨ ਨਾਲ 18 ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਹੈ। ਚੋਣਾਂ ਲਈ ਜੇਕਰ ਬਦਲਾਅ ਕਰਨੇ ਪਏ ਤਾਂ ਜ਼ਰੂਰ ਕੀਤੇ ਜਾਣਗੇ। ਚੋਣਾਂ ਲਈ ਜੋ ਵੀ ਕਰਨਾ ਪਿਆ, ਉਸ ਨੂੰ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ।

 

Have something to say? Post your comment

Subscribe