Friday, November 22, 2024
 

ਸਿਹਤ ਸੰਭਾਲ

ਹਾਈ ਬਲੱਡ ਪ੍ਰੈਸ਼ਰ ਨੂੰ ਇਵੇਂ ਕਰੋ ਕਾਬੂ

June 22, 2021 08:58 AM

ਖੁਰਾਕ ਮਾਹਰਾਂ ਦਾ ਕਹਿਣਾ ਹੈ ਕਿ ਤੁਹਾਨੂੰ ਕੁਝ ਅਜਿਹੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ, ਜੋ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਮਦਦਗਾਰ ਹੋ ਸਕਦੇ ਹਨ। ਜਿਵੇਂ ਕਿ ਨਾਰਿਅਲ ਪਾਣੀ, ਹਿਬਿਸਕਸ (Hibiscus) ਫੁੱਲ ਦਾ ਜੂਸ, ਅਨਾਰ ਦਾ ਰਸ ਅਤੇ ਟਮਾਟਰ ਦਾ ਰਸ ਬਲੱਡ ਪ੍ਰੈਸ਼ਰ ਨੂੰ ਕਾਬੂ ਵਿਚ ਰੱਖਦਾ ਹੈ।

ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨਾ ਜ਼ਰੂਰੀ ਹੈ :-

1. ਨਾਰਿਅਲ ਪਾਣੀ ਨਾਰਿਅਲ ਪਾਣੀ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਬਹੁਤ ਫਾਇਦੇਮੰਦ ਹੈ। ਇਹ ਸਰੀਰ ਦੇ ਤਾਪਮਾਨ ਨੂੰ ਬਣਾਈ ਰੱਖਣ ਵਿਚ ਮਦਦ ਕਰਦਾ ਹੈ। ਨਾਰਿਅਲ ਪਾਣੀ ਸਿੰਸਟੋਲਿਕ ਬਲੱਡ ਪ੍ਰੈਸ਼ਰ ਨੂੰ 71 ਪ੍ਰਤੀਸ਼ਤ ਅਤੇ ਡਾਇਸਟੋਲਿਕ ਬਲੱਡ ਪ੍ਰੈਸ਼ਰ ਨੂੰ 29 ਪ੍ਰਤੀਸ਼ਤ ਤੱਕ ਘਟਾਉਣ ਵਿਚ ਸਹਾਇਤਾ ਕਰਦਾ ਹੈ। ਇਹ ਇਸ ਲਈ ਹੈ ਕਿਉਂਕਿ ਨਾਰੀਅਲ ਦਾ ਪਾਣੀ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ, ਜੋ ਸਾਡੇ ਸਰੀਰ ਵਿਚ ਪੋਟਾਸ਼ੀਅਮ ਦੇ ਪ੍ਰਭਾਵ ਨੂੰ ਘਟਾਉਣ ਵਿਚ ਮਦਦ ਕਰਦਾ ਹੈ।

2. ਹਿਬਿਸਕਸ ਫੁੱਲ ਦਾ ਜੂਸ
ਇਕ ਖੋਜ ਅਨੁਸਾਰ ਹਿਬਿਸਕਸ (ਗੁੜਹਲ) ਦੇ ਫੁੱਲ ਦਾ ਰਸ ਬਲੱਡ ਪ੍ਰੈਸ਼ਰ ਨੂੰ ਘਟਾਉਣ ਦੇ ਸਮਰੱਥ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਹਿਬਿਸਕੱਸ ਚਾਹ ਵਿੱਚ ਐਂਟੀ ਆਕਸੀਡੈਂਟ ਅਤੇ ਐਂਥੋਸਾਇਨਿਨ ਹੁੰਦੇ ਹਨ। ਇਹ ਅਸਾਨੀ ਨਾਲ ਖੂਨ ਦੀਆਂ ਨਾੜੀਆਂ ਨੂੰ ਸੀਮਤ ਕਰ ਸਕਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ।

3. ਅਨਾਰ ਦਾ ਰਸ
ਅਨਾਰ ਦਾ ਰਸ ਨਾ ਸਿਰਫ ਫੋਲੇਟ ਅਤੇ ਵਿਟਾਮਿਨ ਸੀ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ । ਅਨਾਰ ਦਾ ਰਸ ਦਿਲ ਦੀ ਸਿਹਤ ਬਣਾਈ ਰੱਖਣ ਲਈ ਜਾਣਿਆ ਜਾਂਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਘਟਾਉਣ ਵਿਚ ਵੀ ਮਦਦ ਕਰਦਾ ਹੈ।

4. ਟਮਾਟਰ ਦਾ ਰਸ
ਟਮਾਟਰ ਦਾ ਰਸ ਨਾ ਸਿਰਫ ਵਿਟਾਮਿਨ ਸੀ ਦਾ ਇੱਕ ਚੰਗਾ ਸਰੋਤ ਹੈ, ਬਲਕਿ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਕਰਦਾ ਹੈ। ਰੋਜ਼ ਇਕ ਗਲਾਸ ਟਮਾਟਰ ਦਾ ਰਸ ਪੀਣ ਨਾਲ ਦਿਲ ਦੀ ਸਿਹਤ ਵਿਚ ਵਾਧਾ ਹੁੰਦਾ ਹੈ।

 

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

 
 
 
 
Subscribe