ਵਾਸ਼ਿੰਗਟਨ : ਪਾਕਿਸਤਾਨ ਦੇ ਸਮਰਥਕਾਂ ਨੇ ਵਾਸ਼ਿੰਗਟਨ ਵਿਚ ਵ੍ਹਾਈਟ ਹਾਊਸ ਅਤੇ ਵਿਦੇਸ਼ ਮੰਤਰਾਲੇ ਦੇ ਬਾਹਰ ਸ਼ਾਂਤੀਪੂਰਨ ਪ੍ਰਦਰਸ਼ਨ ਕੀਤਾ । ਇਸ ਦੌਰਾਨ ਉਨ੍ਹਾਂ ਨੇ ਰੈਲੀ ਵੀ ਕੱਢੀ।ਦਰਅਸਲ ਪਾਕਿਸਤਾਨੀ ਸਮਰਥਕਾਂ ਦੇ ਮੁਤਾਹਿਦਾ ਕੌਮੀ ਮੂਵਮੈਂਟ (MQM) ਨੇ ਦੋਸ਼ ਲਗਾਇਆ ਕਿ ਮੁਹਾਜਿਰ ਭਾਈਚਾਰਾ, ਖਾਸ ਕਰ ਕੇ ਪਾਕਿਸਤਾਨ ਦੇ ਸਿੰਧ ਸੂਬੇ ਦੇ ਸ਼ਹਿਰੀ ਖੇਤਰ ਵਿਚ ਰਹਿ ਰਹੇ ਭਾਈਚਾਰੇ ਨੂੰ ISI ਦੇ ਅੱਤਿਆਚਾਰਾਂ ਅਤੇ ਬੇਰਹਿਮੀ ਦਾ ਸਭ ਤੋਂ ਵੱਧ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਪ੍ਰਦਰਸ਼ਨਕਾਰੀਆਂ ਨੇ ਵ੍ਹਾਈਟ ਹਾਊਸ ਅਤੇ ਵਿਦੇਸ਼ ਮੰਤਰਾਲੇ ਵਲੋਂ ਪਾਈ ਗਈ ਪਟੀਸ਼ਨ ਵਿਚ ਕਿਹਾ, ''ਅਸੀਂ ਪਹਿਲਾਂ ਹੀ ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ਦੇ ਬਾਰੇ ਇਕ ਸੰਪੂਰਨ ਵਿਸਤ੍ਰਿਤ ਰਿਪੋਰਟ ਤੁਹਾਡੇ ਦਫਤਰ ਵਿਚ ਜਮਾਂ ਕਰਵਾਈ ਹੈ।'' ਉਹਨਾਂ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰਾਂ ਦੇ ਘੋਸ਼ਣਾ ਪੱਤਰ ਦੇ ਤਹਿਤ ਸਵੈ-ਨਿਰਣੈ ਦੇ ਅਧਿਕਾਰ ਦੀ ਮੰਗ ਕਰਦੇ ਹੋਏ ਅਮਰੀਕੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਜ਼ਮੀਨੀ ਹਕੀਕਤ ਪਤਾ ਕਰਨ ਲਈ ਮੁਹਾਜਿਰ ਅਤੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਸਿੰਧੀਆਂ ਨਾਲ ਗੱਲਬਾਤ ਲਈ ਸੰਯੁਕਤ ਰਾਸ਼ਟਰ ਦੀ ਇਕ ਟੀਮ ਭੇਜੇ।
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਚੀਨੀ ਬਸਤੀਵਾਦ ਨੂੰ ਖ਼ਤਮ ਕਰਨ ਵਿਚ ਮਦਦ ਕਰੇ। ਐੱਮ.ਕਿਊ.ਐੱਮ. ਨੇ ਸੰਯੁਕਤ ਰਾਸ਼ਟਰ ਅਤੇ ਮਨੁੱਖੀ ਅਧਿਕਾਰ ਸੰਗਠਨ ਤੋਂ ਪਾਕਿਸਤਾਨ ਵਿਚ ਅਗਵਾ ਕਰਨ, ਗੈਗ ਕਾਨੂੰਨੀ ਕਤਲੇਆਮ ਅਤੇ ਸਿੰਧ ਦੇ ਲੋਕਾਂ ਦਾ ਰਾਜਨੀਤਕ ਸ਼ੋਸ਼ਣ ਸਮੇਤ ਮਨੁੱਖੀ ਅਧਿਕਾਰਾ ਦੀ ਉਲੰਘਣਾ ਰੋਕਣ ਵਿਚ ਮਦਦ ਲਈ ਦਖਲ ਦੇਣ ਦੀ ਵੀ ਅਪੀਲ ਕੀਤੀ।