ਠਾਣੇ : ਸ਼ਿਵ ਸੈਨਾ ਦੇ ਨਵੇਂ ਚੁਣੇ ਗਏ ਸੰਸਦ ਮੈਂਬਰ ਲੋਕ ਸਭਾ ਲਈ ਮਰਾਠੀ ਭਾਸ਼ਾ 'ਚ ਸਹੁੰ ਚੁੱਕ ਕੇ ਅਪਣੀ ਮਾਂ ਬੋਲੀ ਨੂੰ ਸਤਿਕਾਰ ਦੇਣਗੇ। ਪਾਰਟੀ ਨੇਤਾ ਨੇ ਕਿਹਾ ਹੈ ਕਿ ਚੋਣਾਂ 'ਚ ਊਧਵ ਠਾਕੁਰੇ ਦੀ ਅਗਵਾਈ ਵਾਲੀ ਪਾਰਟੀ ਨੇ ਮਹਾਰਾਸ਼ਟਰ ਦੀਆਂ 48 ਸੀਟਾਂ 'ਚੋਂ 18 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਸੀ। ਸ਼ਿਵ ਸੈਨਾ ਦੀ ਸਹਿਯੋਗੀ ਭਾਜਪਾ ਨੇ 23 ਸੀਟਾਂ ਜਿਤਿਆਂ ਹਨ। ਕਲਿਆਣ ਤੋਂ ਸ਼ਿਵ ਸੈਨਾ ਦੇ ਸੰਸਦ ਮੈਂਬਰ ਸ਼੍ਰੀਕਾਂਤ ਸਿੰਦੇ ਨੇ ਕਿਹਾ ਕਿ ਸੰਸਦ ਮੈਂਬਰਾਂ ਨੇ ਸਹੁੰ ਚੁੱਕਣ ਲਈ ਅਪਣੀ ਪਸੰਦ ਦੀ ਭਾਸ਼ਾ ਚੁਣੀ ਹੈ ਅਸੀਂ ਮਰਾਠੀ ਭਾਸ਼ਾ ਅਤੇ ਅਪਣੀ ਮਾਤਭੂਮੀ 'ਤੇ ਮਾਣ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਦਾ ਨਿਰਮਾਣ ਵੀ ਮਰਾਠੀ ਭਾਸ਼ਾ ਨੂੰ ਬਚਾਉਣ ਅਤੇ ਵਧਾਉਣ ਲਈ ਹੋਇਆ ਸੀ। ਇਸ ਲਈ ਸਾਡੇ ਸਾਰੇ ਸੰਸਦ ਮੈਂਬਰ ਮਰਾਠੀ ਭਾਸ਼ਾ 'ਚ ਸਹੁੰ ਚੁੱਕਣਗੇ।