Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਰਾਸ਼ਟਰੀ

ਸਿਹਤ ਸਬੰਧੀ ਇਹ ਸੀ ਮਿਲਖਾ ਸਿੰਘ ਦਾ ‘ਗੁਰ-ਮੰਤਰ’

June 19, 2021 06:40 PM

 

ਬਦਲਾਅ ਫਿਟਨੈੱਸ ਨਾਲ ਹੀ ਆਵੇਗਾ

‘ਜਿੰਨੀ ਭੁੱਖ ਹੋਵੇ, ਉਸ ਤੋਂ ਅੱਧਾ ਖਾਓ’

ਨਵੀਂ ਦਿੱਲੀ: ਉਡਣਾ ਸਿੱਖ 91 ਸਾਲ ਦੀ ਉਮਰ ਵਿਚ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ। ਇਸ ਉਮਰ ਵਿਚ ਵੀ ਉਹ ਅਪਣੀ ਸਿਹਤ ਦਾ ਕਾਫੀ ਖ਼ਿਆਲ ਰੱਖਦੇ ਸਨ। ਉਹਨਾਂ ਲਈ ਫਿੱਟਨੈੱਸ ਬਹੁਤ ਮਹੱਤਵ ਰੱਖਦੀ ਸੀ। ਉਹਨਾਂ ਦਾ ਮੰਨਣਾ ਸੀ ਕਿ ਬਦਲਾਅ ਫਿਟਨੈੱਸ ਨਾਲ ਹੀ ਆਵੇਗਾ।
ਮਿਲਖਾ ਸਿੰਘ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਮੈਂ ਲੋਕਾਂ ਨੂੰ ਕਹਿੰਦਾ ਹਾਂ ਕਿ ਘੱਟ ਖਾਓ ਕਿਉਂਕਿ ਸਾਰੀਆਂ ਬਿਮਾਰੀਆਂ ਪੇਟ ਤੋਂ ਹੀ ਸ਼ੁਰੂ ਹੁੰਦੀਆਂ ਹਨ। ਮੇਰੀ ਰਾਇ ਹੈ ਕਿ ਚਾਰ ਰੋਟੀਆਂ ਦੀ ਭੁੱਖ ਹੈ ਤਾਂ ਦੋ ਖਾਓ। ਜਿੰਨਾ ਪੇਟ ਖਾਲੀ ਰਹੇਗਾ, ਤੁਸੀਂ ਠੀਕ ਰਹੋਗੇ। ਇਸ ਤੋਂ ਬਾਅਦ ਮੈਂ ਚਾਵਾਂਗਾ ਕਿ 24 ਘੰਟਿਆਂ ਵਿਚੋਂ 10 ਮਿੰਟ ਲਈ ਖੇਡ ਦੇ ਮੈਦਾਨ ਵਿਚ ਜਾਣਾ ਬਹੁਤ ਜ਼ਰੂਰੀ ਹੈ।
ਉਹਨਾਂ ਦਾ ਕਹਿਣਾ ਸੀ ਕਿ, ਪਾਰਕ ਹੋਵੇ, ਸੜਕ ਹੋਵੇ.. ਜਾਓ ਅਤੇ 10 ਮਿੰਟ ਤੇਜ਼ ਸੈਰ ਕਰੋ, ਥੋੜਾ ਕੁੱਦੋ, ਹੱਥ ਪੈਰ ਚਲਾਓ। ਖੂਨ ਸਰੀਰ ਵਿਚ ਤੇਜ਼ੀ ਨਾਲ ਬਹੇਗਾ ਤਾਂ ਬਿਮਾਰੀਆਂ ਨੂੰ ਵੀ ਬਹਾ ਦੇਵੇਗਾ। ਤੁਹਾਨੂੰ ਮੇਰੀ ਤਰ੍ਹਾਂ ਕਦੀ ਵੀ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਹੋਵੇਗੀ। ਸਿਹਤ ਲਈ 10 ਮਿੰਟ ਕੱਢਣਾ ਬਹੁਤ ਜ਼ਰੂਰੀ ਹੈ।
ਇਸ ਸਮਾਰੋਹ ਦੌਰਾਨ ਮਿਲਖਾ ਸਿੰਘ ਨੇ ਨੌਜਵਾਨਾਂ ਨੂੰ ਕਿਹਾ ਸੀ, ‘ਮੇਰੇ ਜ਼ਮਾਨੇ ਵਿਚ 3 ਖਿਡਾਰੀ ਹੋਏ। ਮੈਂ, ਲਾਲਾ ਅਮਰਨਾਥ ਅਤੇ ਮੇਜਰ ਧਿਆਨਚੰਦ ਜੀ ਸੀ। ਇਕ ਦਿਨ ਨੈਸ਼ਨਲ ਸਟੇਡੀਅਮ ਵਿਚ ਲਾਲਾ ਅਮਰਨਾਥ ਜੀ ਨਾਲ ਮੇਰੀ ਗੱਲ ਹੋ ਰਹੀ ਸੀ। ਉਹਨਾਂ ਨੇ ਮੈਨੂੰ ਦੱਸਿਆ ਕਿ ਮੈਚ ਖੇਡਣ ਲਈ ਉਹਨਾਂ ਨੂੰ ਦੋ ਰੁਪਏ ਮਿਲਦੇ ਹਨ ਤੇ ਥਰਡ ਕਲਾਸ ਵਿਚ ਸਫਰ ਕਰਨਾ ਹੁੰਦਾ ਹੈ। ਹੁਣ ਹਾਲਾਤ ਕਿੰਨੇ ਬਦਲ ਗਏ। ਵਿਰਾਟ ਕੋਹਲੀ ਕੋਲ ਇੰਨਾ ਪੈਸਾ, ਧੋਨੀ ਕੋਲ ਇੰਨੀ ਦੌਲਤ, ਸਚਿਨ ਕਿੰਨੇ ਅਮੀਰ ਹਨ ਪਰ ਉਦੋਂ ਇੰਨੈ ਪੈਸੇ ਨਹੀਂ ਮਿਲਦੇ ਸੀ’।
ਮਿਲਖਾ ਸਿੰਘ ਨੇ ਕਿਹਾ, ‘ਧਿਆਨਚੰਦ ਜੀ ਵਰਗਾ ਹਾਕੀ ਖਿਡਾਰੀ ਅੱਜ ਤੱਕ ਦੁਨੀਆਂ ਵਿਚ ਪੈਦਾ ਨਹੀਂ ਹੋਇਆ। ਜਦੋਂ ਉਹ 1936 ਦੇ ਬਰਲਿਨ ਉਲੰਪਿਕ ਵਿਚ ਖੇਡ ਰਹੇ ਸੀ ਤਾਂ ਹਿਟਲਰ ਨੇ ਉਹਨਾਂ ਨੂੰ ਕਿਹਾ ਸੀ ਕਿ ਧਿਆਨਚੰਦ ਤੁਸੀਂ ਇੱਥੇ ਰਹਿ ਜਾਓ, ਤੁਹਾਨੂੰ ਜੋ ਚਾਹੀਦਾ ਅਸੀਂ ਦੇਵਾਂਗੇ ਪਰ ਧਿਆਨਚੰਦ ਜੀ ਨੇ ਕਿਹਾ ਸੀ ਨਹੀਂ, ਮੈਨੂੰ ਅਪਣਾ ਦੇਸ਼ ਪਿਆਰਾ ਹੈ, ਮੈਂ ਵਾਪਸ ਜਾਣਾ ਹੈ’।
ਮਿਲਖਾ ਸਿੰਘ ਨੇ ਦੱਸਿਆ ਕਿ 1958 ਕਾਮਨਵੈਲਥ ਗੇਮਜ਼ ਵਿਚ ਜਦੋਂ ਉਹਨਾਂ ਨੇ ਪਹਿਲਾ ਗੋਲਡ ਮੈਡਲ ਜਿੱਤਿਆ ਤਾਂ ਕਵੀਨ ਨੇ ਉਹਨਾਂ ਨੂੰ ਗੋਲਡ ਮੈਡਲ ਪਹਿਨਾਇਆ। ਸਟੇਡੀਅਮ ਵਿਚ ਇਕ ਲੱਖ ਅੰਗਰੇਜ਼ਾਂ ਵਿਚ ਗਿਣੇ ਚੁਣੇ ਭਾਰਤੀ ਸਨ। ਉਸ ਦੌਰਾਨ ਇਕ ਸਾੜੀ ਵਾਲੀ ਔਰਤ ਭੱਜ ਕੇ ਮਿਲਖਾ ਸਿੰਘ ਕੋਲ ਆਈ ਤੇ ਬੋਲੀ- ਮਿਲਖਾ ਜੀ... ਪੰਡਿਤ ਜੀ (ਜਵਾਹਰਲਾਲ ਨਹਿਰੂ) ਦਾ ਮੈਸੇਜ ਆਇਆ ਹੈ ਤੇ ਉਹਨਾਂ ਨੇ ਕਿਹਾ ਕਿ ਮਿਲਖਾ ਨੂੰ ਪੁੱਛੋ ਕੀ ਉਹਨਾਂ ਨੂੰ ਕੀ ਚਾਹੀਦਾ ਹੈ। ਉਸ ਦਿਨ ਮਿਲਖਾ ਸਿੰਘ ਨੇ ਕਿਹਾ ਕਿ ਇਕ ਦਿਨ ਦੀ ਛੁੱਟੀ।
ਮਿਲਖਾ ਸਿੰਘ ਨੇ ਕਿਹਾ ਸੀ ਕਿ ਓਲੰਪਿਕ ਵਿਚ ਮੈਡਲ ਜਿੱਤਣਾ ਵੱਖਰੇ ਪੱਧਰ ਦਾ ਕੰਮ ਹੈ। ਉੱਥੇ 220-230 ਦੇਸ਼ਾਂ ਦੇ ਖਿਡਾਰੀ ਆਉਂਦੇ ਹਨ। ਜ਼ੋਰ ਲਗਾਉਂਦੇ ਹਨ ਕਿ ਅਸੀਂ ਸਵੀਮਿੰਗ ਵਿਚ ਮੈਡਲ ਜਿੱਤਣਾ ਹੈ, ਫੁੱਟਬਾਲ ਵਿਚ ਮੈਡਲ ਜਿੱਤਣਾ ਹੈ, ਹਾਕੀ ਵਿਚ ਮੈਡਲ ਜਿੱਤਣਾ ਹੈ। ਅਥਲੈਟਿਕ ਦੁਨੀਆਂ ਵਿਚ ਨੰਬਰ ਇਕ ਗੇਮ ਮੰਨੀ ਜਾਂਦੀ ਹੈ। ਉਸ ਵਿਚ ਜੋ ਮੈਡਲ ਜਿੱਤਦਾ ਹੈ ਉਸ ਨੂੰ ਦੁਨੀਆਂ ਮੰਨਦੀ ਹੈ।
ਉਸੇਨ ਬੋਲਟ ਨੂੰ ਪੂਰੀ ਦੁਨੀਆਂ ਜਾਣਦੀ ਹੈ ਅਤੇ ਕਹਿੰਦੀ ਹੈ ਕਿ ਜਮੈਕਾ ਦਾ ਖਿਡਾਰੀ ਹੈ। ਭਾਰਤ ਦੀ ਆਜ਼ਾਦੀ ਤੋਂ ਬਾਅਦ ਸਿਰਫ 5-6 ਖਿਡਾਰੀ ਫਾਈਨਲ ਤੱਕ ਪਹੁੰਚੇ ਪਰ ਮੈਡਲ ਨਹੀਂ ਲੈ ਸਕੇ। ਮੈਂ ਵੀ ਉਹਨਾਂ ਵਿਚੋਂ ਇਕ ਹਾਂ। ਜਦੋਂ ਕੋਈ ਉੱਥੋਂ ਮੈਡਲ ਲੈ ਕੇ ਆਵੇਗਾ ਤਾਂ ਮੈਂ ਮੰਨਾਗਾਂ ਕਿ ਬਦਲਾਅ ਹੋਇਆ ਹੈ’।

 

Have something to say? Post your comment

Subscribe