ਨਵੀਂ ਦਿੱਲੀ: ਪੈਟਰੋਲ ਦੀਆਂ ਕੀਮਤਾਂ ਦੇਸ਼ ਭਰ ਵਿਚ 100 ਰੁਪਏ ਪ੍ਰਤੀ ਲਿਟਰ ਦੇ ਬਹੁਤ ਨੇੜੇ ਆ ਗਈਆਂ ਹਨ। ਪੈਟਰੋਲ ਪਹਿਲਾਂ ਹੀ ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ, ਆਂਧਰਾ ਪ੍ਰਦੇਸ਼ ਦੇ ਕੁਝ ਸ਼ਹਿਰਾਂ ਤੇ ਕਸਬਿਆਂ ਵਿੱਚ 100 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਇੱਕ ਦਿਨ ਦੀ ਰਾਹਤ ਤੋਂ ਬਾਅਦ ਤੇਲ ਕੰਪਨੀਆਂ ਨੇ ਅੱਜ ਫਿਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਅੱਜ (18 ਜੂਨ 2021) ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ਵਿੱਚ ਪੈਟਰੋਲ 23 ਤੋਂ 27 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 27 ਤੋਂ 30 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਦਿੱਲੀ ਵਿੱਚ ਪੈਟਰੋਲ ਦੀ ਕੀਮਤ ਵਿੱਚ 27 ਪੈਸੇ ਤੇ ਡੀਜ਼ਲ ਵਿੱਚ 28 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਹੁਣ ਇੱਥੇ ਦੀਆਂ ਕੀਮਤਾਂ ਕ੍ਰਮਵਾਰ 96.93 ਰੁਪਏ ਪ੍ਰਤੀ ਲੀਟਰ ਤੇ 87.69 ਰੁਪਏ ਪ੍ਰਤੀ ਲੀਟਰ ਹਨ।
ਇਸ ਦੇ ਨਾਲ ਹੀ ਮੁੰਬਈ 'ਚ ਪੈਟਰੋਲ ਦੀ ਕੀਮਤ 103.08 ਰੁਪਏ ਤੇ ਡੀਜ਼ਲ 95.14 ਰੁਪਏ ਪ੍ਰਤੀ ਲੀਟਰ ਹੈ। ਅੱਜ ਕੋਲਕਾਤਾ ਵਿੱਚ ਪੈਟਰੋਲ 96.84 ਰੁਪਏ ਤੇ ਡੀਜ਼ਲ 90.54 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਚੇਨਈ ਵਿੱਚ ਪੈਟਰੋਲ 98.14 ਰੁਪਏ ਤੇ ਡੀਜ਼ਲ 92.31 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ।
ਹੋਰ ਵੱਡੇ ਸ਼ਹਿਰਾਂ ਵਿਚ ਪੈਟਰੋਲ ਤੇ ਡੀਜ਼ਲ ਦੀ ਕੀਮਤ
ਭੋਪਾਲ ਵਿੱਚ ਅੱਜ ਪੈਟਰੋਲ 13 ਰੁਪਏ ਤੇ ਡੀਜ਼ਲ 96.35 ਰੁਪਏ ਪ੍ਰਤੀ ਲੀਟਰ ਹੈ।
ਹੈਦਰਾਬਾਦ ਵਿੱਚ ਪੈਟਰੋਲ ਅੱਜ 74 ਰੁਪਏ ਤੇ ਡੀਜ਼ਲ 95.59 ਰੁਪਏ ਪ੍ਰਤੀ ਲੀਟਰ ਹੈ।
ਬੰਗਲੁਰੂ ਵਿੱਚ ਪੈਟਰੋਲ ਅੱਜ 17 ਰੁਪਏ ਤੇ ਡੀਜ਼ਲ 92.97 ਰੁਪਏ ਪ੍ਰਤੀ ਲੀਟਰ ਹੈ।
ਜੈਪੁਰ ਵਿੱਚ ਅੱਜ ਪੈਟਰੋਲ 57 ਰੁਪਏ ਤੇ ਡੀਜ਼ਲ 96.69 ਰੁਪਏ ਪ੍ਰਤੀ ਲੀਟਰ ਹੈ।
ਪਟਨਾ ਵਿੱਚ ਅੱਜ ਪੈਟਰੋਲ 99 ਰੁਪਏ ਤੇ ਡੀਜ਼ਲ 01 ਰੁਪਏ ਪ੍ਰਤੀ ਲੀਟਰ ਹੈ।
ਲਖਨਊ ਵਿਚ ਪੈਟਰੋਲ ਅੱਜ 14 ਰੁਪਏ ਤੇ ਡੀਜ਼ਲ 88.10 ਰੁਪਏ ਪ੍ਰਤੀ ਲੀਟਰ ਹੈ।
ਗੁਰੂਗਰਾਮ ਵਿਚ ਪੈਟਰੋਲ ਅੱਜ 69 ਰੁਪਏ ਤੇ ਡੀਜ਼ਲ 88.29 ਰੁਪਏ ਪ੍ਰਤੀ ਲੀਟਰ ਹੈ।
ਅੱਜ ਚੰਡੀਗੜ੍ਹ ਵਿੱਚ ਪੈਟਰੋਲ 22 ਰੁਪਏ ਤੇ ਡੀਜ਼ਲ 87.34 ਰੁਪਏ ਪ੍ਰਤੀ ਲੀਟਰ ਹੈ।
ਨੋਇਡਾ ਵਿੱਚ ਪੈਟਰੋਲ ਅੱਜ 25 ਰੁਪਏ ਤੇ ਡੀਜ਼ਲ 88.18 ਰੁਪਏ ਪ੍ਰਤੀ ਲੀਟਰ ਹੈ।