Friday, November 22, 2024
 

ਚੰਡੀਗੜ੍ਹ / ਮੋਹਾਲੀ

ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਾਪ ਸਿੰਘ ਬਾਜਵਾ ਨਾਲ ਕੀਤੀ ਮੁਲਾਕਾਤ

June 18, 2021 09:42 AM

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਾਪ ਸਿੰਘ ਬਾਜਵਾ ਦੇ ਘਰ ਪਹੁੰਚ ਕੇ ਬਾਜਵਾ ਨਾਲ ਮੁਲਾਕਾਤ ਕੀਤੀ । ਜਾਣਕਾਰੀ ਮੁਤਾਬਕ ਬਾਜਵਾ ਤੇ ਕੈਪਟਨ ਦੀ ਮੁਲਾਕਾਤ ਕਰਵਾਉਣ ‘ਚ ਖਡੂਰ ਸਾਹਿਬ ਤੋਂ ਸਾਂਸਦ ਜਸਬੀਰ ਡਿੰਪਾ ਤੇ ਸਾਂਸਦ ਪ੍ਰਨੀਤ ਕੌਰ ਦੇ ਉਪਰਾਲਿਆਂ ਸਦਕਾ ਇੰਨ੍ਹਾਂ ਦੋਹਾਂ ਲੀਡਰਾਂ ਵਿੱਚਕਾਰ ਮੀਟਿੰਗ ਸਿਰੇ ਚੜ੍ਹੀ ਹੈ। ਜ਼ਿਕਰਯੋਗ ਹੈ ਕਿ ਆਪਣੀ ਹੀ ਪਾਰਟੀ ਦੀ ਸਰਕਾਰ ਦੀ ਕਾਰਗੁਜਾਰੀ ਤੇ ਅਫਸਰਸ਼ਾਹੀ ਦੇ ਕੰਮ ਕਾਜ ਨੂੰ ਲੈ ਕੇ ਸਾਂਸਦ ਪ੍ਰਤਾਪ ਬਾਜਵਾ ਕਈ ਚਿੱਠੀ-ਪੱਤਰ ਮੁੱਖ ਮੰਤਰੀ ਨੂੰ ਲਿਖਦੇ ਰਹੇ ਹਨ ਤੇ ਕਈ ਵਾਰ ਉਹਨਾਂ ਨੇ ਤੀਖੇ ਸ਼ਬਦਾਂ ਰਾਹੀਂ ਵੀ ਕਿਹਾ। ਫੇਰ ਚਾਹੇ ਉਹ ਅਨੁਸੂਚਿਤ ਜਾਤੀ ਦੇ ਬਚਿੱਆ ਦੀ ਸ਼ਕਾਲਰਸ਼ਿਪ ਦਾ ਮਾਮਲਾ ਹੋਵੇ ਜਾਂ ਫੇਰ ਕਾਂਗਰਸੀ ਲੀਡਰਾਂ ਤੇ ਵਰਕਰਾਂ ਦੀ ਨਾ ਸੁਣਵਾਈ ਦਾ ਮਾਮਲਾ ਹੋਵੇ। ਇਸ ਮੀਟਿੰਗ ਦੀ ਮੁੱਖ ਵਜ੍ਹਾ ਨਵਜੋਤ ਸਿੰਘ ਸਿੱਧੂ ਨੂੰ ਪਿੱਛੇ ਧੱਕਣਾ ਦੱਸਿਆ ਜਾ ਰਿਹਾ ਹੈ। ਕਿਉਂਕਿ ਸਿੱਧੂ ਦੇ ਹੱਕ ਚ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਹਨ ਤੇ ਨਾਂ ਹੀ ਪ੍ਰਾਪਤ ਬਾਜਵਾ ਹਨ।

ਜਦੋਂਕਿ ਸਿੱਧੂ ਨੂੰ ਲੈ ਕੇ ਸੂਬਾ ਪ੍ਰਧਾਨ ਜਾਂ ਫੇਰ ਡਿੱਪਟੀ ਮੁੱਖ ਮੰਤਰੀ ਦੀਆਂ ਚਰਚਾਵਾਂ ਦਾ ਦੌਰ ਲਗਾਤਾਰ ਜਾਰੀ ਹੈ। ਪਰ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਾਪਤ ਬਾਜਵਾ ਦੋਹਾਂ ਦੇ ਬਿਆਨ ਆਏ ਸਨ ਕਿ ਪੁਰਾਣੇ ਤੇ ਪੱਕੇ ਕਾਂਗਰਸੀ ਲੀਡਰਾਂ ਨੂੰ ਹੀ ਅਹੁੱਦੇਦਾਰ ਬਣਾਇਆ ਜਾਣਾ ਚਾਹੀਦਾ ਹੈ ਤੇ ਨਵਜੋਤ ਸਿੱਧੂ ਇਸ ਪੈਮਾਨੇ ਤੇ ਖਰੇ ਨਹੀਂ ਉਤਰਦੇ।

ਪਿੱਛਲੇ ਕਈ ਦਿਨਾਂ ਤੋਂ ਪੰਜਾਬ ਕਾਂਗਰਸ ਇਕਾਈ ‘ਚ ਚਲੇ ਆ ਰਹੇ ਕਾਟੋ ਕਲੇਸ਼ ਨੂੰ ਖਤਮ ਕਰਨ ਲਈ ਹਾਈਕਮਾਨ ਨੇ ਤਿੰਨ ਮੈਂਬਰੀ ਖੜਗਾ ਕਮੇਟੀ ਬਣਾਈ ਸੀ ਜਿਸ ਨੇ ਆਪਣੀ ਰਿਪੋਰਟ ਹਾਈ ਕਮਾਨ ਨੂੰ ਦਿੱਤੀ ਹੈ । ਇਸ ਰਿਪੋਰਟ ਨੂੰ ਅੱਗੇ ਰੱਖ ਕੇ ਅਗਲੇ ਕਦਮ ਦਾ ਫੈਸਲਾ ਲਿਆ ਜਾਣਾ ਹੈ ਤੇ ਇਸ ਵਾਸਤੇ ਹਾਈ ਕਮਾਨ ਨੇ 20 ਜੂਨ ਨੂੰ ਪੰਜਾਬ ਦੇ ਲੀਡਰਾਂ ਨੂੰ ਇਕ ਵਾਰ ਫੇਰ ਤੋਂ ਦਿੱਲੀ ਬੁਲਾਇਆ ਹੈ।

 

Have something to say? Post your comment

Subscribe