ਨਵੀਂ ਦਿੱਲੀ : ਸੰਘ ਲੋਕ ਸੇਵਾ ਆਯੋਗ (ਯੂ. ਪੀ. ਐਸ. ਸੀ.) ਨੇ ਸ਼ੁੱਕਰਵਾਰ ਨੂੰ ਸਿਵਲ ਸੇਵਾ ਦੀ ਫਾਈਨਲ ਪ੍ਰੀਖਿਆ ਦੇ ਨਤੀਜੇ ਐਲਾਨ ਕਰ ਦਿੱਤੇ ਹਨ। ਯੂ. ਪੀ. ਐਸ. ਸੀ. ਨੇ ਇਕ ਬਿਆਨ 'ਚ ਦੱਸਿਆ ਕਿ ਆਯੋਗ ਨੇ ਆਈ. ਏ. ਐਸ., ਆਈ. ਪੀ. ਐਸ. ਅਤੇ ਆਈ. ਐਫ. ਐਸ. ਆਦਿ ਅਹੁਦਿਆਂ 'ਤੇ ਨਿਯੁਕਤੀ ਦੇ ਲਈ ਕੁੱਲ 759 ਕੈਂਡੀਡੇਟਾਂ ਦੇ ਨਾਮ ਐਲਾਨ ਕੀਤੇ ਹਨ, ਜਿਨ੍ਹਾਂ 'ਚੋਂ 577 ਪੁਰਸ਼ ਤੇ 182 ਮਹਿਲਾਵਾਂ ਹਨ। ਇਸ ਦੌਰਾਨ ਆਈ. ਆਈ. ਟੀ. ਬੰਬਈ ਤੋਂ ਬੀ.ਟੈਕ ਦੀ ਪੜਾਈ ਕਰਨ ਵਾਲੇ ਕਨਿਸ਼ਕ ਕਟਾਰੀਆਂ ਨੇ ਸਿਵਲ ਸੇਵਾ ਪ੍ਰੀਖਿਆ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਮਹਿਲਾਵਾਂ 'ਚੋਂ ਸਰੁਸ਼ਟੀ ਜੈਅੰਤ ਦੇਸ਼ਮੁਖ ਨੇ ਪਹਿਲਾ ਦਰਜਾ ਹਾਸਲ ਕੀਤਾ ਹੈ ਅਤੇ ਯੂ. ਪੀ. ਐਸ. ਸੀ. ਦੇ ਨਤੀਜੇ ਵਾਲੀ ਸੂਚੀ 'ਚੋਂ ਪੰਜਵੇ ਸਥਾਨ 'ਤੇ ਹੈ।