ਨਵੀਂ ਦਿੱਲੀ : ਦੇਸ਼ ਭਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਆਮ ਆਦਮੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਅੱਜ ਸ਼੍ਰੀਗੰਗਾਨਗਰ ਵਿੱਚ ਪੈਟਰੋਲ 107.79 ਰੁਪਏ ਤੇ ਡੀਜ਼ਲ 100.51 ਰੁਪਏ ਪ੍ਰਤੀ ਲੀਟਰ ਹੈ। ਪੈਟਰੋਲ ਦੀਆਂ ਕੀਮਤਾਂ ਦੇਸ਼ ਭਰ ਵਿੱਚ ਸੈਂਕੜੇ ਦੇ ਨਿਸ਼ਾਨ ਦੇ ਬਹੁਤ ਨੇੜੇ ਆ ਗਈਆਂ ਹਨ। ਤੇਲ ਦੀਆਂ ਕੀਮਤਾਂ ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ, ਆਂਧਰਾ ਪ੍ਰਦੇਸ਼ ਦੇ ਕੁਝ ਸ਼ਹਿਰਾਂ ਤੇ ਕਸਬਿਆਂ ਵਿੱਚ ਪਹਿਲਾਂ ਹੀ 100 ਰੁਪਏ ਪ੍ਰਤੀ ਲੀਟਰ ਦੇ ਅੰਕੜੇ ਨੂੰ ਪਾਰ ਕਰ ਗਈਆਂ ਹਨ।
ਹਾਲਾਂਕਿ ਤੇਲ ਕੰਪਨੀਆਂ ਨੇ ਅੱਜ ਵੀਰਵਾਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿੱਚ 12 ਪੈਸੇ ਤੋਂ 25 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ। ਅੱਜ ਵੀ ਦਿੱਲੀ ਵਿੱਚ ਪੈਟਰੋਲ ਦੀ ਦਰ 96.66 ਰੁਪਏ ਪ੍ਰਤੀ ਲੀਟਰ ਹੈ ਤੇ ਡੀਜ਼ਲ ਦੀ ਕੀਮਤ 87.41 ਰੁਪਏ ਪ੍ਰਤੀ ਲੀਟਰ ਹੈ।
ਅੱਜ ਤੇਲ ਦੇ ਭਾਅ
ਸ਼੍ਰੀਗੰਗਾਨਗਰ ਵਿੱਚ ਅੱਜ ਪੈਟਰੋਲ 107.79 ਰੁਪਏ ਤੇ ਡੀਜ਼ਲ 100.51 ਰੁਪਏ ਪ੍ਰਤੀ ਲੀਟਰ ਹੈ।
ਭੋਪਾਲ ਵਿੱਚ ਅੱਜ ਪੈਟਰੋਲ 104.85 ਰੁਪਏ ਤੇ ਡੀਜ਼ਲ 96.05 ਰੁਪਏ ਪ੍ਰਤੀ ਲੀਟਰ ਹੈ।
ਜੈਪੁਰ ਵਿੱਚ ਅੱਜ ਪੈਟਰੋਲ 103.29 ਰੁਪਏ ਤੇ ਡੀਜ਼ਲ 96.38 ਰੁਪਏ ਪ੍ਰਤੀ ਲੀਟਰ ਹੈ।
ਮੁੰਬਈ 'ਚ ਪੈਟਰੋਲ ਅੱਜ 102.82 ਰੁਪਏ ਤੇ ਡੀਜ਼ਲ 94.84 ਰੁਪਏ ਪ੍ਰਤੀ ਲੀਟਰ ਹੈ।
ਦਿੱਲੀ ਵਿੱਚ ਪੈਟਰੋਲ ਅੱਜ 96.66 ਰੁਪਏ ਤੇ ਡੀਜ਼ਲ 87.41 ਰੁਪਏ ਪ੍ਰਤੀ ਲੀਟਰ ਹੈ।
ਕੋਲਕਾਤਾ ਵਿੱਚ ਪੈਟਰੋਲ ਅੱਜ 96.58 ਰੁਪਏ ਤੇ ਡੀਜ਼ਲ 90.25 ਰੁਪਏ ਪ੍ਰਤੀ ਲੀਟਰ ਹੈ।
ਚੇਨਈ ਵਿੱਚ ਪੈਟਰੋਲ ਅੱਜ 97.91 ਰੁਪਏ ਤੇ ਡੀਜ਼ਲ 94.04 ਰੁਪਏ ਪ੍ਰਤੀ ਲੀਟਰ ਹੈ।
ਬੰਗਲੁਰੂ ਵਿੱਚ ਪੈਟਰੋਲ ਅੱਜ 99.89 ਰੁਪਏ ਤੇ ਡੀਜ਼ਲ 92.66 ਰੁਪਏ ਪ੍ਰਤੀ ਲੀਟਰ ਹੈ।
ਅੱਜ ਪਟਨਾ ਵਿੱਚ ਪੈਟਰੋਲ 98.73 ਰੁਪਏ ਅਤੇ ਡੀਜ਼ਲ 92.72 ਰੁਪਏ ਪ੍ਰਤੀ ਲੀਟਰ ਹੈ
ਲਖਨਾਊ ਵਿੱਚ ਅੱਜ ਪੈਟਰੋਲ 93.88 ਰੁਪਏ ਤੇ ਡੀਜ਼ਲ 87.81 ਰੁਪਏ ਪ੍ਰਤੀ ਲੀਟਰ ਹੈ
ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਅੱਜ ਅਹਿਮ ਕੇਂਦਰੀ ਮੀਟਿੰਗ
ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ ਅੱਜ ਸੰਸਦ ਦੀ ਸਥਾਈ ਕਮੇਟੀ ਦੀ ਇੱਕ ਅਹਿਮ ਬੈਠਕ ਹੋਣ ਜਾ ਰਹੀ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮਾਮਲਿਆਂ ਬਾਰੇ ਸਥਾਈ ਕਮੇਟੀ ਦੀ ਬੈਠਕ ਅੱਜ ਹੋਵੇਗੀ। ਕਮੇਟੀ ਨੇ ਪੈਟਰੋਲੀਅਮ ਮੰਤਰਾਲੇ ਤੇ ਆਈਓਸੀ, ਬੀਪੀਸੀਐਲ ਤੇ ਐਚਪੀਸੀਐਲ ਦੇ ਅਧਿਕਾਰੀਆਂ ਨੂੰ ਬੁਲਾਇਆ ਹੈ।
ਬੈਠਕ ਵਿਚ, ਮੌਜੂਦਾ ਕੀਮਤ ਤੇ ਮਾਰਕੀਟਿੰਗ ਦੇ ਮੁੱਦੇ 'ਤੇ ਜਾਣਕਾਰੀ ਮੰਗੀ ਜਾਵੇਗੀ। ਕੁਦਰਤੀ ਗੈਸ ਦੀ ਮੌਜੂਦਾ ਕੀਮਤ-ਮਾਰਕੀਟਿੰਗ ਦੇ ਮੁੱਦੇ 'ਤੇ ਵੀ ਜਾਣਕਾਰੀ ਮੰਗੀ ਜਾਵੇਗੀ। ਗੇਲ ਦੇ ਅਧਿਕਾਰੀਆਂ ਨੂੰ ਵੀ ਮੀਟਿੰਗ ਵਿੱਚ ਬੁਲਾਇਆ ਗਿਆ ਹੈ। ਇਹ ਬੈਠਕ ਸਵੇਰੇ 11 ਵਜੇ ਸ਼ੁਰੂ ਕਰਨ ਲਈ ਤੈਅ ਕੀਤੀ ਗਈ ਹੈ।