ਚੰਡੀਗੜ੍ਹ :ਪੰਜਾਬ ਵਿਚ ਸਿਨੇਮਾ ਪ੍ਰੇਮੀਆਂ ਲਈ ਖੁਸ਼ਖਬਰੀ ਇਹੀ ਹੈ। ਹੁਣ ਉਹ ਆਪਣੀ ਪਸੰਦੀਦਾ ਫਿਲਮ ਸਿਨੇਮਾ ਹਾਲ ਵਿਚ ਵੇਖ ਸਕਣਗੇ। ਪਰ ਫ਼ਿਲਹਾਲ 50 ਫੀਸਦੀ ਕਪੈਸਟੀ ਨਾਲ ਇਨ੍ਹਾਂ ਨੂੰ ਖੋਲਿਆ ਜਾਵੇਗਾ। ਸਿਨੇਮਾ ਹਾਲ ਵਿੱਚ ਇੱਕ ਦੂਜੇ ਤੋਂ ਘੱਟੋ-ਘੱਟ ਇੱਕ ਮੀਟਰ ਦੀ ਦੂਰੀ ਰੱਖ ਕੇ ਬੈਠਣ ਦੇ ਨਿਯਮ ਹਨ। ਇਸ ਦੇ ਨਾਲ ਹੀ ਜਿੰਮ ਅਤੇ ਵਿਆਹਾਂ ਅਤੇ ਅੰਤਿਮ ਸਸਕਾਰ ਵਿੱਚ 50 ਵਿਅਕਤੀਆਂ ਦਾ ਇਕੱਠ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਫਿਲਹਾਲ ਬਾਰ, ਕਲੱਬ ਅਤੇ ਅਹਾਤੇ ਹਾਲੇ ਨਹੀਂ ਖੁੱਲ੍ਹ ਸਕਣਗੇ। ਇਸ ਦੌਰਾਨ ਸਾਰੇ ਵਿਦਿਅਕ ਅਦਾਰੇ ਯਾਨੀ ਸਕੂਲ ਅਤੇ ਕਾਲਜ ਬੰਦ ਰਹਿਣਗੇ।