Thursday, November 21, 2024
 

ਰਾਸ਼ਟਰੀ

ਕੋਰੋਨਾ ਵੈਕਸੀਨ ਲਵਾ ਚੁੱਕੇ ਲੋਕਾਂ ਲਈ ਅਹਿਮ ਖ਼ਬਰ

June 15, 2021 04:30 PM

ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਜਾਰੀ ਕੀਤਾ ਟੀਕਾ ਸਰਟੀਫ਼ਿਕੇਟ ਨੂੰ ਜੇਕਰ ਤੁਸੀਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਹੈ ਤਾਂ ਸਾਵਧਾਨ ਰਹੋ, ਕਿਉਂਕਿ ਇਹ ਤੁਹਾਡਾ ਨਿੱਜੀ ਡਾਟਾ ਲੀਕ ਕਰ ਸਕਦਾ ਹੈ। ਇਸੇ ਸਬੰਧ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਅਲਰਟ ਜਾਰੀ ਕੀਤਾ ਹੈ। ਇਸ ’ਚ ਦੱਸਿਆ ਗਿਆ ਹੈ ਕਿ ਟੀਕਾਕਰਨ ਸਰਟੀਫ਼ਿਕੇਟ ’ਚ ਨਾਮ, ਉਮਰ, ਲਿੰਗ ਤੇ ਅਗਲੀ ਖੁਰਾਕ ਦੀ ਮਿਤੀ ਸਮੇਤ ਬਹੁਤ ਸਾਰੀਆਂ ਮਹੱਤਵਪੂਰਨ ਜਾਣਕਾਰੀ ਸ਼ਾਮਲ ਹਨ, ਜੋ ਅਪਰਾਧੀਆਂ ਲਈ ਮਦਦਗਾਰ ਸਾਬਤ ਹੋ ਸਕਦੀਆਂ ਹਨ। ਗ੍ਰਹਿ ਮੰਤਰਾਲੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇੱਕ ਪੋਸਟਰ ਵੀ ਜਾਰੀ ਕੀਤਾ ਹੈ।
ਮਾਹਰ ਕਹਿੰਦੇ ਹਨ ਕਿ ਸਰਟੀਫ਼ਿਕੇਟ ਉੱਤੇ ਬਣੇ ਕਿਊ-ਆਰ ਕੋਡ ਨੂੰ ਸਕੈਨ ਕਰਦੇ ਹੀ ਬਾਕੀ ਡਿਟੇਲ ਵੀ ਮਿਲ ਜਾਂਦੀ ਹੈ। ਠੱਗ ਇਕ ਫ਼ੋਨ ਕਾਲ ਕਰਦੇ ਹਨ ਤੇ ਖੁਦ ਨੂੰ ਸਰਕਾਰੀ ਮੁਲਾਜ਼ਮ ਦੱਸ ਕੇ ਦੂਜੀ ਖੁਰਾਕ ਲਗਵਾਉਣ ਦੀ ਗੱਲ ਕਹਿ ਕੇ ਵਿਅਕਤੀ ਦੀ ਨਿੱਜੀ ਜਾਣਕਾਰੀ ਉਸ ਨੂੰ ਦੱਸਦੇ ਹਨ।


1. ਦੂਜੀ ਖੁਰਾਕ ਤੋਂ ਬਾਅਦ ਹੀ ਆਪਣਾ ਸਰਟੀਫ਼ਿਕੇਟ ਡਾਊਨਲੋਡ ਕਰੋ।

2. ਸਰਟੀਫ਼ਿਕੇਟ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਨਾ ਕਰੋ।

3. ਟੀਕਾਕਰਨ ਸਬੰਧੀ ਕਿਸੇ ਵੀ ਕਾਲ ’ਤੇ ਨਿੱਜੀ ਡਾਟਾ ਜਾਂ ਓਟੀਪੀ ਸ਼ੇਅਰ ਨਾ ਕਰੋ।

4. ਟੀਕਾਕਰਨ ਸਬੰਧੀ ਕੋਈ ਜਾਅਲੀ ਸੰਦੇਸ਼ ਜਾਂ ਲਿੰਕ ਅੱਗੇ ਨਾ ਭੇਜੋ।

 

 

Have something to say? Post your comment

 
 
 
 
 
Subscribe