Friday, November 22, 2024
 

ਰਾਸ਼ਟਰੀ

ਦੇਸ਼ ’ਚ ਲਗਾਤਾਰ ਪੰਜਵੇਂ ਦਿਨ 1 ਲੱਖ ਤੋਂ ਘੱਟ ਆਏ ਕੋਰੋਨਾ ਦੇ ਕੇਸ, 4002 ਮਰੀਜ਼ਾਂ ਦੀ ਮੌਤ

June 12, 2021 08:56 PM

ਨਵੀਂ ਦਿੱਲੀ : ਦੇਸ਼ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ’ਚ ਕਮੀ ਆਉਣ ਦਾ ਸਿਲਸਿਲਾ ਜਾਰੀ ਹੈ। ਸ਼ਨੀਵਾਰ ਲਗਾਤਾਰ ਪੰਜਵਾਂ ਅਜਿਹਾ ਦਿਨ ਹੈ ਜਦੋਂ ਕੋਰੋਨਾ ਦੇ ਨਵੇਂ ਮਾਮਲੇ ਇਕ ਲੱਖ ਤੋਂ ਘੱਟ ਆਏ ਹਨ। ਕੇਂਦਰੀ ਸਿਹਤ ਮੰਤਰਾਲਾ ਵਲੋਂ ਤਾਜ਼ਾ ਅੰਕੜਿਆਂ ਮੁਤਾਬਕ, ਦੇਸ਼ ’ਚ 24 ਘੰਟਿਆਂ ’ਚ 84, 332 ਨਵੇਂ ਮਾਮਲੇ ਆਏ ਹਨ। ਉਥੇ ਹੀ ਇਕ ਦਿਨ ’ਚ 4, 002  ਮਰੀਜਾਂ ਦੀ ਮੌਤ ਹੋਈ ਹੈ। ਇਸ ਵਿਚਕਾਰ ਰਾਹਤ ਵਾਲੀ ਖਬਰ ਹੈ ਕਿ ਇਕ ਦਿਨ ’ਚ 1, 21, 311  ਮਰੀਜ਼ ਕੋਰੋਨਾ ਤੋਂ ਠੀਕ ਵੀ ਹੋਏ ਹਨ।  ਦੇਸ਼ ’ਚ ਕੋਰੋਨਾ ਦੇ ਕੁਲ ਮਾਮਲੇ  2, 93, 59, 155  ਲੱਖ ਹਨ ਜਿਨ੍ਹਾਂ ’ਚੋਂ ਹੁਣ ਤਕ 2, 79, 11, 384 ਲੋਕ ਠੀਕ ਹੋ ਕੇ ਅਪਣੇ ਘਰਾਂ ਨੂੰ ਪਰਤ ਚੁਕੇ ਹਨ। ਇਸ ਮਹਾਮਾਰੀ ਨਾਲ  3, 67, 081  ਲੋਕਾਂ ਦੀ ਮੌਤ ਹੋ ਚੁਕੀ ਹੈ। ਦੇਸ਼ ਵਿਚ ਹੁਣ ਤੱਕ 24, 96, 00, 304  ਲੋਕ ਕੋਰੋਨਾ ਵੈਕਸੀਨ ਲਗਵਾ ਚੁੱਕੇ ਹਨ।

 

Have something to say? Post your comment

 
 
 
 
 
Subscribe