Friday, November 22, 2024
 

ਸੰਸਾਰ

ਨਿਊਜ਼ੀਲੈਂਡ ਦੀਆਂ ਮਸਜਿਦਾਂ 'ਤੇ ਹੋਏ ਹਮਲੇ 'ਤੇ ਫਿ਼ਲਮ ਬਣੇਗੀ ਜਾਂ ਨਹੀਂ

June 12, 2021 09:51 AM

ਵੈਲਿੰਗਟਨ : ਨਿਊਜ਼ੀਲੈਂਡ ਦੀਆਂ ਮਸਜਿਦਾਂ 'ਤੇ ਹਮਲੇ ਤੇ ਨਮਾਜ਼ੀਆਂ ਦੇ ਕਤਲ 'ਤੇ ਬਣਨ ਵਾਲੀ ਇਕ ਫਿਲਮ 'ਤੇ ਵਿਵਾਦ ਪੈਦਾ ਹੋ ਗਿਆ ਹੈ। ਨਿਊਜ਼ੀਲੈਂਡ ਵਿਚ ਬਹੁਤ ਸਾਰੇ ਲੋਕ ਇਸ ਫਿਲਮ ਦੇ ਨਿਰਮਾਣ ਤੋਂ ਚਿੰਤਤ ਹਨ। ਹਮਲੇ ਵਿਚ ਮਾਰੇ ਗਏ ਹੁਸੈਨ ਦੇ ਛੋਟੇ ਭਰਾ ਅਯਾ ਅਲ ਉਮਰੀ ਨੇ ਟਵਿੱਟਰ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। 'ਮੁਸਲਿਮ ਐਸੋਸੀਏਸ਼ਨ ਆਫ ਕੈਂਟਰਬਰੀ' ਦੇ ਬੁਲਾਰੇ ਅਬਦਿਗਾਨੀ ਅਲੀ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਨੂੰ ਲੱਗਿਆ ਕਿ ਹਮਲਿਆਂ ਦੀ ਕਹਾਣੀ ਦੱਸੀ ਜਾਣੀ ਚਾਹੀਦੀ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਇਹ ਯਕੀਨੀ ਕੀਤਾ ਜਾਵੇ ਕਿ ਇਹ ਕੰਮ ਸਹੀ ਅਤੇ ਸੰਵੇਦਨਸ਼ੀਲ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਵਿਚ ਉਹਨਾਂ ਦਾ ਪੱਖ ਨਹੀਂ ਦਿਖਾਇਆ ਗਿਆ ਹੈ ਜੋ ਹਮਲੇ ਵਿਚ ਮਾਰੇ ਗਏ ਸਨ।
ਇਥੇ ਦਸ ਦਈਏ ਕਿ ਆਸਟ੍ਰੇਲੀਆਈ ਅਦਾਕਾਰਾ ਰੋਜ਼ ਬਾਇਰਨੀ "The Are Us" ਨਾਮ ਨਾਲ ਬਣਨ ਵਾਲੀ ਫਿਲਮ ਵਿਚ ਅਰਡਰਨ ਦੀ ਭੂਮਿਕਾ ਨਿਭਾਉਣ ਵਾਲੀ ਹੈ। ਫਿਲਮ ਵਿਚ ਕ੍ਰਾਈਸਟਚਰਚ ਸਥਿਤ ਦੋ ਮਸਜਿਦਾਂ ਵਿਚ 2019 ਵਿਚ ਹੋਏ ਹਮਲਿਆਂ ਦੇ ਬਾਅਦ ਦੇ ਦਿਨਾਂ ਦੇ ਹਾਲਾਤ ਨੂੰ ਦਰਸ਼ਾਇਆ ਜਾਵੇਗਾ। ਡੈਡਲਾਈਨ ਮੁਤਾਬਕ ਫਿਲਮ ਵਿਚ ਇਹ ਦਿਖਾਇਆ ਜਾਵੇਗਾ ਕਿ ਅਰਡਰਨ ਨੇ ਉਹਨਾਂ ਹਮਲਿਆਂ 'ਤੇ ਕਿਸ ਤਰ੍ਹਾਂ ਪ੍ਰਤੀਕਿਰਿਆ ਦਿੱਤੀ ਸੀ ਅਤੇ ਕਿਵੇਂ ਉਹਨਾਂ ਦੀ ਅਪੀਲ 'ਤੇ ਲੋਕਾਂ ਨੇ ਹਮਦਰਦੀ ਅਤੇ ਏਕਤਾ ਦਾ ਪ੍ਰਦਰਸ਼ਨ ਕਰਦਿਆਂ ਰੈਲੀਆਂ ਕੱਢੀਆਂ ਸਨ। ਫਿਲਮ ਵਿਚ ਇਹ ਵੀ ਦਿਖਾਇਆ ਗਿਆ ਹੈ ਕਿ ਪ੍ਰਧਾਨ ਮੰਤਰੀ ਅਰਡਰਨ ਨੇ ਕਿਵੇਂ 'ਸੈਮੀ ਆਟੋਮੈਟਿਕ' ਹਥਿਆਰਾਂ 'ਤੇ ਪਾਬੰਦੀ ਲਗਾਉਣ ਵਿਚ ਸਫਲਤਾ ਪਾਈ। ਫਿਲਮ ਦਾ ਸਿਰਲੇਖ ਹਮਲੇ ਦੇ ਬਾਅਦ ਅਰਡਰਨ ਵੱਲੋਂ ਦਿੱਤੇ ਗਏ ਭਾਸ਼ਣ ਤੋਂ ਲਿਆ ਗਿਆ ਹੈ, ਜਿਸ ਨੂੰ ਦੁਨੀਆ ਭਰ ਵਿਚ ਪ੍ਰਸ਼ੰਸਾ ਮਿਲੀ ਸੀ।
ਪ੍ਰਧਾਨ ਮੰਤਰੀ ਦਫਤਰ ਵੱਲੋਂ ਜਾਰੀ ਇਕ ਸੰਖੇਪ ਬਿਆਨ ਵਿਚ ਕਿਹਾ ਗਿਆ ਕਿ ਫਿਲਮ ਤੋਂ ਅਰਡਰਨ ਜਾਂ ਉਹਨਾਂ ਦੀ ਸਰਕਾਰ ਦਾ ਕੋਈ ਸੰਬੰਧ ਨਹੀ ਹੈ। ਬਾਇਰਨੀ ਦੇ ਏਜੰਟ ਅਤੇ ਫਿਲਮ ਨੈਸ਼ਨ ਨੇ ਹੁਣ ਤੱਕ ਇਸ ਫਿਲਮ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe