Thursday, November 21, 2024
 

ਰਾਸ਼ਟਰੀ

ਬਿਨਾਂ ਸੋਚੇ ਸਮਝੇ, ਦਵਾਦਵ ਕੋਰੋਨਾ ਟੀਕਾਕਰਨ ਨਾਲ ਹੋ ਸਕਦੀ ਹੈ ਮੁਸ਼ਕਲ

June 11, 2021 08:27 AM

ਨਵੀਂ ਦਿੱਲੀ : ਡਾਕਟਰਾਂ ਦੇ ਇੱਕ ਸਮੂਹ ਨੇ ਕਿਹਾ ਹੈ ਕਿ ਵੱਡੇ ਪੱਧਰ 'ਤੇ ਅੰਨ੍ਹੇਵਾਹ ਅਤੇ ਅਧੂਰੇ ਟੀਕਾਕਰਣ ਕੋਰੋਨਾ ਵਾਇਰਸ ਦੇ ਮਿਊਟੈਂਟ ਸਟ੍ਰੇਨ ਦੇ ਵਧਣ ਦੀ ਵਜ੍ਹਾ ਬਣ ਸਕਦਾ ਹੈ। ਡਾਕਟਰਾਂ ਨੇ ਸੁਝਾਅ ਦਿੱਤਾ ਹੈ ਕਿ ਜਿਹੜੇ ਲੋਕ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਚਪੇਟ ਵਿੱਚ ਆ ਚੁੱਕੇ ਹਨ, ਉਨ੍ਹਾਂ ਦੇ ਟੀਕਾਕਰਣ ਦੀ ਕੋਈ ਲੋੜ ਨਹੀਂ ਹੈ। ਦੱਸ ਦਈਏ ਕਿ ਇਸ ਸਮੂਹ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦੇ ਡਾਕਟਰ ਕੋਵਿਡ-19 ਸਬੰਧੀ ਨੈਸ਼ਨਲ ਟਾਸਕ ਫੋਰਸ ਦੇ ਮੈਂਬਰ ਵੀ ਸ਼ਾਮਲ ਹਨ। ਸਮੂਹ ਨੇ ਆਪਣੀ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਵੱਡੇ ਪੱਧਰ 'ਤੇ ਲੋਕਾਂ ਦੇ ਟੀਕਾਕਰਣ ਦੀ ਜਗ੍ਹਾ ਸਿਰਫ ਉਨ੍ਹਾਂ ਲੋਕਾਂ ਦਾ ਟੀਕਾਕਰਣ ਕੀਤਾ ਜਾਣਾ ਚਾਹੀਦਾ ਹੈ ਜੋ ਸੰਵੇਦਨਸ਼ੀਲ ਅਤੇ ਜ਼ੋਖਮ ਸ਼੍ਰੇਣੀ ਵਿੱਚ ਸ਼ਾਮਲ ਹਨ।
ਇੰਡੀਅਨ ਪਬਲਿਕ ਹੈਲਥ ਐਸੋਸੀਏਸ਼ਨ, ਇੰਡੀਅਨ ਐਸੋਸੀਏਸ਼ਨ ਆਫ ਐਪਿਡਮੋਲਾਜਿਸਟਸ ਅਤੇ ਇੰਡੀਅਨ ਐਸੋਸੀਏਸ਼ਨ ਆਫ ਪ੍ਰੀਵੈਂਟਿਵ ਐਂਡ ਸੋਸ਼ਲ ਮੈਡੀਸਨ ਦੇ ਮਾਹਰਾਂ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ, ਦੇਸ਼ ਵਿੱਚ ਮਹਾਮਾਰੀ ਦੀ ਮੌਜੂਦਾ ਹਾਲਤ ਮੰਗ ਕਰਦੀ ਹੈ ਕਿ ਇਸ ਪੜਾਅ ਵਿੱਚ ਹਰ ਉਮਰ ਵਰਗ ਲਈ ਟੀਕਾਕਰਣ ਨੂੰ ਖੋਲ੍ਹਣ ਦੀ ਜਗ੍ਹਾ ਸਾਨੂੰ ਮਹਾਮਾਰੀ ਸਬੰਧੀ ਅੰਕੜਿਆਂ ਤੋਂ ਖੁਦ ਨੂੰ ਨਿਰਦੇਸ਼ਤ ਕਰਣਾ ਚਾਹੀਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਸਬੰਧਤ ਰਿਪੋਰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪੀ ਗਈ ਹੈ। ਇਸ ਵਿੱਚ ਇਹ ਰੇਖਾਂਕਿਤ ਕੀਤਾ ਗਿਆ ਹੈ ਕਿ ਘੱਟ ਉਮਰ ਦੇ ਬਾਲਗਾਂ ਅਤੇ ਬੱਚਿਆਂ ਦਾ ਟੀਕਾਕਰਣ ਸਬੂਤ-ਦੁਆਰਾ ਸਮਰਥਤ ਨਹੀਂ ਹੈ ਅਤੇ ਇਹ ਕਿਫਾਇਤੀ ਨਹੀਂ ਹੋਵੇਗਾ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗੈਰ ਯੋਜਨਾਬੱਧ ਟੀਕਾਕਰਣ ਨਾਲ ਵਾਇਰਸ ਦੇ ਪਰਿਵਰਤਨਸ਼ੀਲ ਰੂਪਾਂ ਨੂੰ ਬੜਾਵਾ ਮਿਲ ਸਕਦਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਲੋਕ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਚਪੇਟ ਵਿੱਚ ਆ ਚੁੱਕੇ ਹਨ, ਉਨ੍ਹਾਂ ਦੇ ਟੀਕਾਕਰਣ ਦੀ ਅਜੇ ਕੋਈ ਲੋੜ ਨਹੀਂ ਹੈ।

ਹੋਰ ਖ਼ਬਰਾਂ ਪੜ੍ਹਨ ਲਈ ਇਥੇ ਕਲਿਕ ਕਰੋ

 

Have something to say? Post your comment

 
 
 
 
 
Subscribe