ਕੈਨੇਡਾ : ਅੱਜ ਏਅਰ ਕੈਨੇਡਾ ਨੇ ਟਵਿਟਰ ਤੇ ਸੰਦੇਸ਼ ਜਾਰੀ ਕਰਦੇ ਹੋਏ ਲਿਖਿਆ ਕਿ ਏਅਰ ਕੈਨੇਡਾ ਭਾਰਤ ਨਾਲ ਆਵਾਜਾਈ ਮੁੜ ਸ਼ੁਰੂ ਕਰ ਰਹੀ ਹੈ। ਇਹ ਆਵਾਜਾਈ ਕੈਨੇਡਾ ਸਰਕਾਰ ਵੱਲੋਂ ਦੋਵੇਂ ਦੇਸ਼ਾਂ ਦੇ ਵੱਧਦੇ ਕੋਰੋਨਾ ਦੇ ਕੇਸ ਕਾਰਨ ਪਾਕਿਸਤਾਨ ਅਤੇ ਭਾਰਤ ਨਾਲ ਬੰਦ ਕਰ ਦਿੱਤੀ ਗਈ ਸੀ| ਭਾਰਤ ਦੇ ਨਾਲ ਜੂਨ 22 ਤੋਂ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਏਅਰ ਕੈਨੇਡਾ ਨੇ ਇਕ ਲਿੰਕ ਨਾਲ ਜੋੜਦੇ ਹੋਏ ਕਿਹਾ ਕਿ ਯਾਤਰੀਆਂ ਨੂੰ ਸਫ਼ਰ ਕਰਨ ਲਈ ਕਿਹੜੀਆਂ ਚੀਜਾਂ ਦਾ ਧਿਆਨ ਰੱਖਣਾ ਪਵੇਗਾ ਉਹ ਇਸ ਲਿੰਕ ਵਿੱਚ ਲਿਖੀਆਂ ਹਨ । ਹਾਲਾਂਕਿ ਕੈਨੇਡਾ ਸਰਕਾਰ ਵੱਲੋਂ ਇਸ ਉੱਤੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ।
ਦਰਅਸਲ ਬੀਤੇ ਕਈ ਦਿਨਾਂ ਤੋਂ ਆਵਾਜਾਈ ਨੂੰ ਲੈ ਕੇ ਏਅਰ ਕੈਨੇਡਾ ਕੋਲੋਂ ਯਾਤਰੀਆਂ ਵੱਲੋਂ ਕਈ ਸਵਾਲ ਪੁੱਛੇ ਜਾ ਰਹੇ ਸਨ। ਇਹ ਸਵਾਲ ਭਾਰਤ ਵਿੱਚ ਬੈਠੇ ਯਾਤਰੀ ਜੋ ਕਿ ਕੈਨੇਡਾ ਵੱਲੋਂ ਭਾਰਤ ਨਾਲ ਆਵਾਜਾਈ ਬੰਦ ਹੋਣ ਕਾਰਨ ਨਹੀਂ ਆ ਸਕੇ ਉਨ੍ਹਾਂ ਵੱਲੋਂ ਪੁੱਛੇ ਜਾ ਰਹੇ ਸਨ ਕਿ ਉਹ ਕਦੋਂ ਸਫ਼ਰ ਕਰ ਸਕਣਗੇ।