Friday, November 22, 2024
 

ਰਾਸ਼ਟਰੀ

Corona : ਸਰਕਾਰ ਵਲੋਂ ਰੇਲ ਗੱਡੀਆਂ ਚਲਾਉਣ ਦੀ ਤਿਆਰੀ

June 09, 2021 07:47 AM

ਨਵੀਂ ਦਿੱਲੀ : ਭਾਰਤੀ ਰੇਲਵੇ ਨੇ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਤੋਂ ਬਾਅਦ ਹੁਣ ਤੇਜ਼ੀ ਨਾਲ ਯਾਤਰੀ ਸੇਵਾਵਾਂ ਦੀ ਬਹਾਲੀ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਸੂਬਿਆਂ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਇਕ ਹਫ਼ਤੇ ’ਚ ਵਿਸ਼ੇਸ਼ ਮੇਲ ਐਕਸਪ੍ਰੈੱਸ ਗੱਡੀਆਂ ਦਾ ਸੰਚਾਲਨ ਸ਼ੁਰੂ ਕਰਨ ਦੀ ਗੱਲ ਕਹੀ ਹੈ।
ਰੇਲਵੇ ਬੋਰਡ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸੁਨੀਤ ਸ਼ਰਮਾ ਨੇ ਕਿਹਾ ਕਿ ਰੇਲਵੇ ਨੇ ਕੋਵਿਡ ਦੀ ਦੂਜੀ ਲਹਿਰ ਤੋਂ ਬਾਅਦ ਤੇਜ਼ੀ ਨਾਲ ਆਮ ਹੋ ਰਹੀ ਸਥਿਤੀ ਦੇ ਦਰਮਿਆਨ 1 ਜੂਨ ਤੋਂ ਬਾਅਦ ਲੱਗਭਗ 88 ਵਿਸ਼ੇਸ਼ ਮੇਲ ਐਕਸਪ੍ਰੈੱਸ ਗੱਡੀਆਂ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਹੈ। ਸਾਡਾ ਟੀਚਾ ਛੇਤੀ ਤੋਂ ਛੇਤੀ ਯਾਤਰੀ ਸੇਵਾਵਾਂ ਸ਼ੁਰੂ ਕਰਨਾ ਹੈ। ਇਸ ਸਮੇਂ 889 ਯਾਤਰੀ ਮੇਲ ਐਕਸਪ੍ਰੈੱਸ ਗੱਡੀਆਂ ਚੱਲ ਰਹੀਆਂ ਹਨ। 479 ਪੈਸੰਜਰ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਅਗਲੇ 5-6 ਦਿਨਾਂ ’ਚ ਸੂਬਿਆਂ ਨਾਲ ਗੱਲ ਕਰ ਕੇ ਅਸੀਂ ਛੇਤੀ ਤੋਂ ਛੇਤੀ ਯਾਤਰੀ ਸੇਵਾਵਾਂ ਦੀ ਬਹਾਲੀ ਕਰ ਦੇਵਾਂਗੇ।
ਬੀਤੇ ਦਿਨੀਂ ਮੰਗ ਦੇ ਆਧਾਰ ’ਤੇ 500 ਵਿਸ਼ੇਸ਼ ਗੱਡੀਆਂ ਮੁੰਬਈ ਅਤੇ ਦਿੱਲੀ ਖੇਤਰ ਤੋਂ ਪੂਰਬੀ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਸਟੇਸ਼ਨਾਂ ਲਈ ਚਲਾਈਆਂ ਗਈਆਂ ਹਨ। ਪਿਛਲੇ ਮਹੀਨੇ ’ਚ ਯਾਤਰੀਆਂ ਦੀ ਗਿਣਤੀ 5 ਲੱਖ ਤੱਕ ਸੀ ਪਰ ਜੂਨ ’ਚ ਇਹ ਗਿਣਤੀ 13 ਲੱਖ ਤੱਕ ਆ ਗਈ ਹੈ। ਕਈ ਸੂਬਿਆਂ ਨੇ ਯਾਤਰੀਆਂ ਲਈ ਆਰ. ਟੀ. ਪੀ. ਸੀ. ਆਰ. ਅਤੇ ਐਂਟੀਜਨ ਟੈਸਟ ਦੀ ਸ਼ਰਤ ਲਗਾ ਰੱਖੀ ਹੈ। ਇਨ੍ਹਾਂ ਸਭ ਗੱਲਾਂ ’ਤੇ ਸੂਬਿਆਂ ਨਾਲ ਗੱਲ ਹੋ ਰਹੀ ਹੈ। ਕਈ ਸੂਬਿਆਂ ਨੇ ਸ਼ਰਤਾਂ ਨੂੰ ਨਰਮ ਕੀਤਾ ਹੈ।

 

Have something to say? Post your comment

 
 
 
 
 
Subscribe