ਸਿਡਨੀ : ਜਿਨ੍ਹਾਂ ਅਫ਼ਗਾਨੀਆਂ ਨੇ ਤਾਲਿਬਾਨਾਂ ਵਿਰੁਧ ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਦੀ ਮਦਦ ਕੀਤੀ ਸੀ ਹੁਣ ਉਹੀ ਲੋਕ ਆਪਣੀ ਮਦਦ ਲਈ ਪੁਕਾਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਹੁਣ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸੇ ਸੰਧਰਭ ਵਿਚ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕਿਹਾ ਕਿ ਅਜਿਹੇ ਮਦਦਗਾਰਾਂ ਨੂੰ ਡਰਨ ਦੀ ਲੋੜ ਨਹੀਂ ਅਤੇ ਫ਼ੈਡਰਲ ਸਰਕਾਰ ਜਲਦੀ ਹੀ ਉਨ੍ਹਾਂ ਦੀ ਮਦਦ ਕਰੇਗੀ।
ਇਥੇ ਦਸਣਯੋਗ ਹੈ ਕਿ ਅਫ਼ਗਾਨਿਸਤਾਨ ਵਿੱਚ ਅਜਿਹੇ 300 ਤੋਂ ਵੱਧ ਦੁਭਾਸ਼ੀਏ ਹਨ ਜਿਨ੍ਹਾਂ ਨੇ ਕਿ ਆਸਟ੍ਰੇਲੀਆਈ ਫ਼ੌਜਾਂ ਦੀ ਮਦਦ ਕੀਤੀ ਸੀ ਅਤੇ ਹੁਣ ਉਹ ਆਪਣੀ ਸੁਰੱਖਿਆ ਲਈ ਆਸਟ੍ਰੇਲੀਆ ਵਿੱਚ ਆਉਣਾ ਚਾਹੁੰਦੇ ਹਨ ਅਤੇ ਇਸੇ ਲਈ ਉਹ ਦਰਖ਼ਾਸਤਾਂ ਦੇ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ।
ਇਸੇ ਸਬੰਧੀ ਮੰਤਰੀ ਮੈਰੀਸ ਪਾਈਨ ਨੇ ਕਿਹਾ ਕਿ ਇਸ ਵਾਸਤੇ ਕਾਰਵਾਈ ਚੱਲ ਰਹੀ ਹੈ ਅਤੇ ਜਲਦੀ ਹੀ ਕੋਈ ਹਾਂ ਪੱਖੀ ਫ਼ੈਸਲੇ ਲੈ ਲਿਆ ਜਾਵੇਗਾ।