Thursday, November 21, 2024
 

ਸੰਸਾਰ

Corona : ਹੋਰ ਅੰਕੜਿਆਂ ਲਈ ਚੀਨ ਨੂੰ ਮਜਬੂਰ ਨਹੀਂ ਕਰ ਸਕਦੇ : WHO

June 08, 2021 09:32 AM

ਬਿਜਿੰਗ : ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਉਹ ਚੀਨ ਨੂੰ ਵਾਇਰਸ ਦੀ ਸ਼ੁਰੂਆਤ ਬਾਰੇ ਵਧੇਰੇ ਅੰਕੜੇ ਮੁਹੱਈਆ ਕਰਾਉਣ ਲਈ ਮਜਬੂਰ ਨਹੀਂ ਕਰ ਸਕਦਾ ।WHO ਨੇ ਕਿਹਾ ਕਿ ਹਾਲਾਂਕਿ ਉਹ ਇਸ ਗੱਲ ‘ਤੇ ਜ਼ੋਰ ਦਿੰਦਾ ਰਹੇਗਾ ਕਿ ਇਸ ਗੱਲ ਦੀ ਜਾਂਚ ਜਾਰੀ ਰਹਿਣੀ ਚਾਹੀਦੀ ਕਿ ਆਖਿਰ ਵਾਇਰਸ ਕਿੱਥੋਂ ਆਇਆ ਅਤੇ ਇਸ ਤਰ੍ਹਾਂ ਦੁਨੀਆ ਵਿੱਚ ਫੈਲ ਗਿਆ। ਹਾਲੇ ਤਕ ਕੋਰੋਨਾ ਵਾਇਰਸ ਦੀ ਉਤਪਤੀ ਚੀਨ ਵਿੱਚ ਹੀ ਹੋਈ ? ਇਸ ਬਾਰੇ ਕੋਈ ਠੋਸ ਸਬੂਤ ਸਾਹਮਣੇ ਨਹੀਂ ਆਏ ਹਨ । ਹਾਲਾਂਕਿ, ਬਹੁਤ ਸਾਰੇ ਮਾਹਿਰ ਪਹਿਲਾਂ ਚੀਨ ਵੱਲ ਉਂਗਲਾਂ ਚੁੱਕ ਰਹੇ ਹਨ ।
ਚੀਨ ਤੋਂ ਨਿਕਲ ਕੇ ਦੁਨੀਆ ਭਰ ਵਿੱਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦੀ ਉਤਪਤੀ ਦਾ ਪਤਾ ਲਗਾਉਣ ਵਿੱਚ ਅਮਰੀਕਾ ਹੁਣ ਡ੍ਰੈਗਨ ਦੇ ਖਿਲਾਫ਼ ਕਿਸੇ ਵੀ ਹਾਲਤ ਵਿੱਚ ਨਰਮੀ ਵਰਤਣ ਦੇ ਮੂਡ ਵਿੱਚ ਨਹੀਂ ਹੈ ।
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨੇ ਕੋਰੋਨਾ ਵਾਇਰਸ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਕੋਰੋਨਾ ਵਾਇਰਸ ਦਾ ਖ਼ਾਤਮਾ ਕਰਨਾ ਹੈ ਅਤੇ ਜੇ ਭਵਿੱਖ ਵਿੱਚ ਇਸ ਤਰ੍ਹਾਂ ਦੀ ਮਹਾਂਮਾਰੀ ਤੋਂ ਬਚਣਾ ਹੈ ਤਾਂ ਇਸਦੀ ਤੈਅ ਤੱਕ ਜਾਣਾ ਪਵੇਗਾ । ਉਨ੍ਹਾਂ ਕਿਹਾ ਕਿ ਚੀਨ ਹੁਣ ਤੱਕ ਉਸ ਤਰ੍ਹਾਂ ਤੋਂ ਜਾਂਚ ਨਹੀਂ ਕਰਨ ਦੇ ਰਿਹਾ, ਜਿਸ ਤਰ੍ਹਾਂ ਹੋਣੀ ਚਾਹੀਦਾ ਸੀ ।
ਅਮਰੀਕੀ ਵਿਦੇਸ਼ ਮੰਤਰੀ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਮਹਾਂਮਾਰੀ ਦੇ ਤਹਿ ਤੱਕ ਜਾਣ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹ ਇੱਕੋ-ਇੱਕ ਰਸਤਾ ਹੈ, ਜਿਸ ਨਾਲ ਅਸੀਂ ਅਗਲੀ ਮਹਾਂਮਾਰੀ ਤੋਂ ਬਚ ਸਕਦੇ ਹਾਂ ਜਾਂ ਇਸ ਨੂੰ ਖਤਮ ਕਰਨ ਲਈ ਵਧੀਆ ਉਪਰਾਲੇ ਕਰ ਸਕਦੇ ਹਾਂ। ਅਮਰੀਕਾ ਦੇ ਵਿਦੇਸ਼ ਮੰਤਰੀ ਬਲਿੰਕੇਨ ਨੇ ਕਿਹਾ ਕਿ ਵਾਇਰਸ ਨੂੰ ਲੈ ਕੇ ਚੀਨ ਵਰਗੀ ਪਾਰਦਰਸ਼ੀ ਨਹੀਂ ਵਰਤ ਰਿਹਾ ਹੈ ਅਤੇ ਨਾ ਹੀ ਉਸ ਤਰ੍ਹਾਂ ਦੀ ਜਾਣਕਾਰੀ ਨਹੀਂ ਦੇ ਰਿਹਾ, ਜੋ ਇਸਦੀ ਜਾਂਚ ਲਈ ਜ਼ਰੂਰੀ ਹੈ । ਬਲਿੰਕੇਨ ਨੇ ਕਿਹਾ ਕਿ ਬੀਜਿੰਗ ਅੰਤਰਰਾਸ਼ਟਰੀ ਜਾਂਚਕਰਤਾਵਾਂ ਨੂੰ ਪ੍ਰਵੇਸ਼ ਦੇਵੇ ਅਤੇ ਉਨ੍ਹਾਂ ਨੂੰ ਸਾਰੀ ਲੋੜੀਂਦੀ ਜਾਣਕਾਰੀ ਵੀ ਪ੍ਰਦਾਨ ਕਰਨੀ ਚਾਹੀਦੀ ਹੈ ਤਾਂ ਜੋ ਇਸ ਮਹਾਂਮਾਰੀ ਨੂੰ ਦੁਨੀਆਂ ਵਿੱਚੋਂ ਖਤਮ ਕੀਤਾ ਜਾ ਸਕੇ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

ट्रम्प ने पुतिन से बात की, उन्हें यूक्रेन युद्ध को न बढ़ाने की सलाह दी: रिपोर्ट

 
 
 
 
Subscribe