Saturday, November 23, 2024
 

ਪੰਜਾਬ

ਸਮਾਣਾ ਲਾਗੇ ਬਸਾਂ ਦੀ ਟੱਕਰ 'ਚ ਡਰਾਈਵਰ ਦੀ ਮੌਤ

May 24, 2019 04:41 PM

ਸਮਾਣਾ : ਸਮਾਣਾ-ਪਾਤੜਾਂ ਸੜਕ 'ਤ ਦੋ ਬਸਾਂ ਦੀ ਆਹਮੋ-ਸਾਹਮਣੇ ਟਕੱਰ  ਹੋ ਗਈ। ਹਾਦਸੇ ਵਿਚ ਨਿੱਜੀ ਬੱਸ ਦਾ ਡਰਾਈਵਰ ਮਾਰਿਆ ਗਿਆ ਅਤੇ ਦੂਜੀ ਹਰਿਆਣਾ ਰੋਡਵੇਜ਼ ਦੀ ਬੱਸ ਦਾ ਡਰਾਈਵਰ, ਦੋਵੇ ਬਸਾਂ ਦੇ ਕੰਡਕਟਰ, ਕਈ ਬੱਚੇ-ਔਰਤਾਂ ਸਮੇਤ 16 ਸਵਾਰੀਆਂ ਜ਼ਖ਼ਮੀ ਹੋ ਗਈਆਂ। ਡੀ.ਐੱਸ.ਪੀ. ਸਮਾਣਾ ਜਸਵੰਤ ਸਿੰਘ ਮਾਂਗਟ ਦੀ ਅਗਵਾਈ ਵਿਚ ਪੁਲਿਸ ਹਾਦਸੇ ਵਾਲੀ ਜਗ੍ਹਾ ਪੁੱਜੀ ਅਤੇ ਸਥਿਤੀ ਦਾ ਜਾਇਜ਼ਾ ਲਿਆ।
  ਸ਼ਿਵ ਮੋਟਰ ਕੰਪਨੀ ਪਾਤੜਾਂ ਦੀ ਬੱਸ ਕਰੀਬ 40-50 ਸਵਾਰੀਆਂ ਨੂੰ ਲੈ ਕੇ ਸਮਾਣਾ ਤੋਂ ਪਾਤੜਾ ਜਾ ਰਹੀ ਸੀ। ਹਰਿਆਣਾ ਰੋਡਵੇਜ਼ ਫ਼ਤਿਆਬਾਦ ਡਿਪੂ ਦੀ ਬੱਸ ਚੰਡੀਗੜ੍ਹ ਵਲ ਜਾ ਰਹੀ ਸੀ ਕਿ ਸਮਾਣਾ ਨੇੜੇ ਟਰੱਕ ਨੂੰ ਓਵਰ ਟੇਕ ਕਰਦੇ ਹੋਏ ਹਰਿਆਣਾ ਰੋਡਵੇਜ਼ ਦੀ ਬੱਸ ਸ਼ਿਵ ਮੋਟਰ ਦੀ ਬੱਸ ਨਾਲ ਜਾ ਟਕਰਾਈ। ਸ਼ਿਵ ਮੋਟਰ ਬੱਸ ਦੇ ਚਾਲਕ  ਕੁਲਵਿੰਦਰ ਸਿੰਘ (40) ਪੁੱਤਰ ਹਰਦੇਵ ਸਿੰਘ ਵਾਸੀ ਸੰਗਰੂਰ ਦੀ ਇਲਾਜ ਦੌਰਾਨ ਮੌਤ ਹੋ ਗਈ। ਜ਼ਖ਼ਮੀਆਂ ਵਿਚ ਹਰਿਆਣਾ ਰੋਡਵੇਜ਼ ਦੀ ਬੱਸ ਦਾ ਡਰਾਇਵਰ ਮਦਨ ਲਾਲ ਵਾਸੀ ਫ਼ਤਿਹਆਬਾਦ, ਕੰਡਕਟਰ ਅਮਿਤ ਕੁਮਾਰ, ਸ਼ਿਵ ਮੋਟਰ ਬੱਸ ਦਾ ਕੰਡਕਟਰ ਹਰਵਿੰਦਰ ਸਿੰਘ, ਅਕਸ਼ੇ, ਹਰਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ, ਰਣਧੀਰ ਸਿੰਘ (40) ਪੁਤਰ ਜੋਗਿੰਦਰ ਸਿੰਘ, ਪ੍ਰਥਮ ਸਿੰਘ  (9) ਪੁੱਤਰ ਸੁਰਿੰਦਰ ਸਿੰਘ ਫਤਿਆਬਾਦ, ਦੇਸ਼ ਰਾਜ (56) ਪੁੱਤਰ ਅਨੰਤ ਰਾਮ ਸਮਾਣਾ ਆਦਿ ਜ਼ਖ਼ਮੀ ਹੋ ਗਏ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

 
 
 
 
Subscribe