ਇਸਲਾਮਾਬਾਦ : ਪਾਕਿਸਤਾਨ ਦੇ ਦਖਣੀ-ਪਛਮੀ ਬਲੋਚਿਸਤਾਨ ਸੂਬੇ 'ਚ ਸ਼ੁਕਰਵਾਰ ਨੂੰ ਨਮਾਜ਼ ਦੌਰਾਨ ਇਕ ਮਸਜਿਦ ਵਿਚ ਅਚਾਨਕ ਧਮਾਕਾ ਹੋ ਗਿਆ। ਧਮਾਕੇ ਵਿਚ ਇਕ ਜਣੇ ਦੀ ਜਾਨ ਚਲੀ ਗਈ ਅਤੇ ਦਰਜਨ ਤੋਂ ਵੱਧ ਨਮਾਜ਼ ਅਦਾ ਕਰ ਰਹੇ ਲੋਕ ਫੱਟੜ ਹੋਏ। ਅਧਿਕਾਰੀਆਂ ਅਨੁਸਾਰ ਰਾਜਧਾਨੀ ਕਵੇਟਾ ਦੇ ਪਸ਼ਤੂਨਬਾਦ ਖੇਤਰ ਵਿਚ ਰਹਿਮਾਨੀਆ ਮਸਜਿਦ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਜ਼ਖਮੀਆਂ ਨੂੰ ਤੁਰਤ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਦਸਣਯੋਗ ਹੈ ਕਿ ਇਹ ਧਮਾਕਾ ਜ਼ਬਰਦਸਤ ਸੀ।