ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਅਨਸਰ-ਗਜ਼ਵਤ-ਉੱਲ-ਹਿੰਦ ਦਾ ਕਮਾਂਡਰ ਜ਼ਾਕਿਰ ਮੂਸਾ ਨੂੰ ਖ਼ਤਮ ਕਰ ਦਿਤਾ ਗਿਆ ਹੈ। ਮੂਸਾ ਦੀ ਲਾਸ਼ ਵੀ ਬਰਾਮਦ ਕਰ ਲਈ ਗਈ ਹੈ। ਉਸ ਕੋਲੋ ਇਕ ਏ.ਕੇ-47 ਅਤੇ ਇਕ ਰਾਕਟ ਲਾਂਚਰ ਵੀ ਬਰਾਮਦ ਕੀਤਾ ਹੈ।
ਮੀਡੀਆ ਰੀਪੋਰਟ ਆਖਦੀ ਹੈ ਕਿ ਕਸ਼ਮੀਰ 'ਚ ਫ਼ੌਜ ਨੂੰ ਵੀਰਵਾਰ ਦੁਪਹਿਰ ਨੂੰ ਪੁਲਵਾਮਾ ਦੇ ਤ੍ਰਾਲ 'ਚ ਮੂਸਾ ਦੇ ਮੌਜੂਦ ਹੋਣ ਦੀ ਜਾਣਕਾਰੀ ਮਿਲੀ। ਤੁਰਤ ਕਾਰਵਾਈ ਦੌਰਾਨ ਫੌਜ ਦੀ 42 ਰਾਸ਼ਟਰੀ ਰਾਈਫਲਸ, ਜੰਮੂ ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁਪ ਅਤੇ ਸੀ.ਆਰ.ਪੀ.ਐੱਫ. ਦੇ ਜਵਾਨਾਂ ਨੇ ਵੱਡੀ ਸਰਚ ਮੁਹਿੰਮ ਚਲਾਈ ਅਤੇ ਮੂਸਾ ਦੇ ਟਿਕਾਣੇ ਦੀ ਘੇਰਾਬੰਦੀ ਕਰ ਕੇ ਫ਼ੌਜ ਨੇ ਉਸ ਨੂੰ ਸਰੰਡਰ ਕਰਨ ਲਈ ਕਿਹਾ ਪਰ ਮੂਸਾ ਨੇ ਅਧਿਕਾਰੀਆਂ 'ਤੇ ਗ੍ਰਨੇਡ ਨਾਲ ਹਮਲਾ ਦਿਤਾ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹ ਮੁਕਾਬਲੇ ਦੌਰਾਨ ਮਾਰਿਆ ਗਿਆ। ਅਤਿਵਾਦੀ ਸੰਗਠਨ ਅੰਸਾਰ ਗਜਾਵਤ ਉਲ ਹਿੰਦ ਦਾ ਚੀਫ ਜ਼ਾਕਿਰ ਮੂਸਾ ਪੁਲਵਾਮਾ ਦੇ ਉਸੇ ਇਲਾਕੇ 'ਚ ਮਾਰਿਆ ਗਿਆ, ਸਾਲ 2016 'ਚ ਫ਼ੌਜ ਨੇ ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਨੂੰ ਮਾਰਿਆ ਸੀ।