ਨਵੀਂ ਦਿੱਲੀ : ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਹਟਿਆ 'ਬਲੂ ਟਿਕ' ਵਾਪਸ ਆ ਗਿਆ ਹੈ। ਮਾਈਕ੍ਰੋਬਲਾਗਿੰਗ ਵੈੱਬਸਾਈਟ ਨੇ ਆਪਣੀ ਗ਼ਲਤੀ 'ਚ ਸੁਧਾਰ ਕਰ ਲਿਆ। ਹਾਲਾਂਕਿ ਰਾਸ਼ਟਰੀ ਸਵੈਸੇਵਕ ਸੰਘ (RSS) ਦੇ ਦੋ ਪ੍ਰਮੁੱਖ ਆਗੂਆਂ ਅਰੁਣ ਕੁਮਾਰ ਤੇ ਸੁਰੇਸ਼ ਸੋਨੀ ਦਾ ਅਕਾਊਂਟ ਹਾਲੇ ਤਕ ਅਨਵੈਰੀਫਾਈਡ ਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਬਲੂ ਟਿਕ ਨਾਲ ਅਕਾਊਂਟ ਨੂੰ ਵੈਰੀਫਾਈਡ ਮੰਨਿਆ ਜਾਂਦਾ ਹੈ। ਫਿਲਹਾਲ ਇਸ ਸਬੰਧੀ ਟਵਿੱਟਰ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਸ਼ਨਿਚਰਵਾਰ ਸਵੇਰੇ ਟਵਿੱਟਰ ਵੱਲੋਂ ਭਾਰਤ ਦੇ ਉਪ-ਰਾਸ਼ਟਰਪਤੀ ਐੱਮ-ਵੈਂਕਈਆ ਨਾਇਡੂ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਬਲੂ ਟਿੱਕ ਹਟਾ ਦਿੱਤਾ ਗਿਆ ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਯੂਜ਼ਰ ਦਾ ਗੁੱਸਾ ਤੇ ਨਾਰਾਜ਼ਗੀ ਜ਼ਾਹਿਰ ਕਰਨ ਲੱਗੇ ਉਪਰਾਸ਼ਟਰਪਤੀ ਤੋਂ ਇਲਾਵਾ ਰਾਸ਼ਟਰਪਤੀ ਸਵੈਸੇਵਕ ਸੰਘ ਦੇ ਦੋ ਸੁਪਰੀਮ ਆਗੂਆਂ ਅਰੁਣ ਕੁਮਾਰ ਤੇ ਸੁਰੇਸ਼ ਸੋਨੀ ਦੇ ਟਵਿੱਟਰ ਅਕਾਊਂਟ ਤੋਂ ਵੀ ਵੈਰੀਫਾਈਡ ਕਰਨ ਵਾਲਾ ਬਲੂ ਟਿੱਕ ਹਟਾ ਲਿਆ ਗਿਆ ਹੈ। ਇਸ ਦੇ ਪਿੱਛੇ ਦਾ ਕਾਰਨ ਹਾਲੇ ਪਤਾ ਨਹੀਂ ਹੈ। ਗ਼ੌਰ ਕਰਨ ਵਾਲੀ ਗੱਲ ਹੈ ਕਿ ਉਪਰਾਸ਼ਟਰਪਤੀ ਨੇ 23 ਜੁਲਾਈ 2020 ਨੂੰ ਆਖਰੀ ਟਵੀਟ ਕੀਤਾ ਸੀ, ਉੱਥੇ ਹੀ ਸੰਘ ਦੇ ਦੋਵਾਂ ਆਗੂਆਂ ਦੇ ਅਕਾਊਂਟ ਤੋਂ ਇਕ ਵੀ ਟਵੀਟ ਪੋਸਟ ਨਹੀਂ ਕੀਤਾ ਗਿਆ ਹੈ।