Friday, November 22, 2024
 

ਰਾਸ਼ਟਰੀ

Corona ਵੈਕਸੀਨੇਸ਼ਨ ਸਰਟੀਫਿਕੇਟ ਉਤੇ ਮੋਦੀ ਦੀ ਥਾਂ ਮਮਤਾ ਦੀ ਤਸਵੀਰ ਵੇਖ ਭੜਕੀ BJP

June 05, 2021 08:55 AM

ਪੱਛਮੀ ਬੰਗਾਲ : ਕੇਂਦਰ ਸਰਕਾਰ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਰਮਿਆਨ ਤਕਰਾਰ ਪਿਛਲੇ ਕੁਝ ਮਹੀਨਿਆਂ ਤੋਂ ਸੁਰਖੀਆਂ ਵਿੱਚ ਰਹੀ ਹੈ। ਹੁਣ ਦੋਵੇਂ ਕੋਰੋਨਾ ਟੀਕਾਕਰਨ ਸਰਟੀਫਿਕੇਟ (Vaccination certificate) ਸਬੰਧੀ ਆਹਮੋ ਸਾਹਮਣੇ ਹਨ।
ਅਸਲ ਵਿੱਚ ਦੇਸ਼ ਭਰ ਵਿੱਚ ਕੋਰੋਨਾ ਟੀਕਾ ਲਗਵਾਉਣ ਤੋਂ ਬਾਅਦ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਹੈ। ਇਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਹੈ, ਹਾਲਾਂਕਿ ਬੰਗਾਲ ਵਿਚ ਹੁਣ ਇਸ ਸਰਟੀਫਿਕੇਟ ਤੋਂ ਪੀਐਮ ਮੋਦੀ ਦੀ ਤਸਵੀਰ ਹਟਾ ਦਿੱਤੀ ਗਈ ਹੈ ਅਤੇ ਮਮਤਾ ਬੈਨਰਜੀ ਦੀ ਤਸਵੀਰ ਲਗਾਈ ਗਈ ਹੈ।
ਭਾਜਪਾ ਨੇ ਇਸ ‘ਤੇ ਇਤਰਾਜ਼ ਜਤਾਇਆ ਹੈ। ਭਾਜਪਾ ਦੇ ਬੁਲਾਰੇ ਸਮਿਕ ਭੱਟਾਚਾਰੀਆ ਨੇ ਤ੍ਰਿਣਮੂਲ ਕਾਂਗਰਸ ਦੀ ਅਲੋਚਨਾ ਕੀਤੀ ਹੈ। ਇਸ ਦੇ ਨਾਲ ਹੀ ਬੰਗਾਲ ਦੇ ਮੰਤਰੀ ਫ਼ਿਰਹਾਦ ਹਕੀਮ ਨੇ ਸਰਕਾਰ ਦੇ ਇਸ ਕਦਮ ਨੂੰ ਜਾਇਜ਼ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਸਰਟੀਫਿਕੇਟ ‘ਤੇ ਰਾਜ ਦੇ ਮੁੱਖ ਮੰਤਰੀ ਦੀ ਫੋਟੋ ਰੱਖਣ ਵਿੱਚ ਕੁਝ ਗਲਤ ਨਹੀਂ ਹੈ।
ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਤ੍ਰਿਣਮੂਲ ਕਾਂਗਰਸ ਨੇ ਟੀਕਾਕਰਨ ਸਰਟੀਫਿਕੇਟ ‘ਤੇ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ‘ਤੇ ਸਵਾਲ ਖੜੇ ਕੀਤੇ ਸਨ। ਇੰਨਾ ਹੀ ਨਹੀਂ, ਟੀਐਮਸੀ ਨੇ ਇਸ ਮੁੱਦੇ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਸੀ। ਪਾਰਟੀ ਨੇ ਇਸ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੱਸਿਆ ਸੀ।

 

Have something to say? Post your comment

 
 
 
 
 
Subscribe