Friday, November 22, 2024
 

ਰਾਸ਼ਟਰੀ

ਹੁਣ ਰੂਸੀ ਵੈਕਸੀਨ ਸਪੁਤਨਿਕ-V ਭਾਰਤ 'ਚ ਬਣੇਗੀ

June 04, 2021 11:07 AM

ਨਵੀਂ ਦਿੱਲੀ: ਸੀਰਮ ਇੰਸਟੀਚਿਊਟ ਆਫ਼ ਇੰਡੀਆ (SII) ਆਉਣ ਵਾਲੇ ਦਿਨਾਂ 'ਚ ਰੂਸ ਦੀ Sputnik V Vaccine ਦਾ ਵੀ ਭਾਰਤ ਵਿੱਚ ਨਿਰਮਾਣ ਕਰ ਸਕਦੀ ਹੈ। ਸੀਰਮ ਇੰਸਟੀਚਿਊਟ ਨੇ ਡ੍ਰੱਗ ਕੰਟਰੋਲਰ ਆਫ਼ ਇੰਡੀਆ (DCGI) ਤੋਂ ਸਪੁਤਨਿਕ-V ਬਣਾਉਣ ਲਈ ਪ੍ਰੀਖਣ ਲਾਇਸੈਂਸ ਦੀ ਇਜਾਜ਼ਤ ਮੰਗੀ ਹੈ। ਇਹ ਜਾਣਕਾਰੀ ਖ਼ਬਰ ਏਜੰਸੀ ਏਐਨਆਈ ਨੇ ਆਪਣੇ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਹੈ। ਕੋਵਿਡ ਵੈਕਸੀਨ ਕੋਵੀਸ਼ੀਲਡ ਬਣਾਉਣ ਵਾਲੇ ਸੀਰਮ ਇੰਸਟੀਚਿਊਟ ਨੇ ਟੈਸਟ ਐਨਾਲਾਇਸਿਸ ਅਤੇ ਐਗਜ਼ਾਮੀਨੇਸ਼ਨ ਲਈ ਵੀ ਅਰਜ਼ੀ ਦਿੱਤੀ ਹੈ। ਦੱਸ ਦੇਈਏ ਕਿ ਫ਼ਿਲਹਾਲ ਭਾਰਤ ਵਿੱਚ ਸਪੁਤਨਿਕ ਵੀ ਦਾ ਨਿਰਮਾਣ ਡਾ. ਰੈੱਡੀਜ਼ ਲੈਬੋਰੇਟਰੀਜ਼ ਵੱਲੋਂ ਕੀਤਾ ਜਾ ਰਿਹਾ ਹੈ।
ਸਪੁਤਨਿਕ ਵੀ ਨੂੰ ਭਾਰਤ ਦੇ ਡ੍ਰੱਗ ਕੰਟਰੋਲਰ ਵੱਲੋਂ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਹੈ। ਰੂਸ ਦੇ ਟੀਕੇ ਨੂੰ ਹੰਗਾਮੀ ਉਪਯੋਗ ਅਥਾਰਟੀ ਪ੍ਰਕਿਰਿਆ ਅਧੀਨ 12 ਅਪ੍ਰੈਲ ਨੂੰ ਭਾਰਤ 'ਚ ਰਜਿਸਟਰਡ ਕੀਤਾ ਗਿਆ ਸੀ ਤੇ ਰੂਸੀ ਵੈਕਸੀਨ ਦੀ ਵਰਤੋਂ 14 ਮਈ ਤੋਂ ਸ਼ੁਰੂ ਹੋਈ ਸੀ। ਆਰਡੀਆਈਐੱਫ਼ ਤੇ ਪੈਨੇਸ਼ੀਆ ਬਾਇਓਟੈੱਕ ਸਪੁਤਨਿਕ ਵੀ ਦੀਆਂ ਇੱਕ ਸਾਲ 'ਚ 10 ਕਰੋੜ ਖ਼ੁਰਾਕਾਂ ਦਾ ਉਤਪਾਦਨ ਕਰਨ ਲਈ ਸਹਿਮਤ ਹੋਏ ਹਨ। ਸਪੁਤਨਿਕ ਵੀ ਹੁਣ ਤੱਕ 320 ਕਰੋੜ ਤੋਂ ਵੱਧ ਦੀ ਕੁੱਲ ਆਬਾਦੀ ਵਾਲੇ 66 ਦੇਸ਼ਾਂ ਵਿੱਚ ਰਜਿਸਟਰਡ ਹੈ। RDIF ਅਤੇ ਗਾਮਾਲੇਆ ਸੈਂਟਰ ਨੇ ਕਿਹਾ ਹੈ ਕਿ ਸਪੁਤਨਿਕ ਵੀ ਦੀ ਪ੍ਰਭਾਵਕਤਾ 97.6 ਫ਼ੀ ਸਦੀ ਹੈ, ਜੋ ਪਿਛਲੇ ਸਾਲ 5 ਦਸੰਬਰ ਤੋਂ ਇਸ ਸਾਲ 31 ਮਾਰਚ ਤੱਕ ਸਪੁਤਨਿਕ ਵੀ ਦੀਆਂ ਦੋਵੇਂ ਖ਼ੁਰਾਕਾਂ ਨਾਲ ਰੂਸ ਵਿੱਚ ਟੀਕਾਕਰਣ ਕਰਨ ਵਾਲਿਆਂ ੳਚ ਕੋਰੋਨਾ ਵਾਇਰਸ ਦੀ ਲਾਗ ਲੱਗਣ ਦੀ ਦਰ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਉੱਤੇ ਆਧਾਰਤ ਹੈ।

 

Have something to say? Post your comment

 
 
 
 
 
Subscribe