ਪ੍ਰਿੰਸ ਜੌਰਜ : ਬ੍ਰਿਟਿਸ਼ ਕੋਲੰਬੀਆ ਦੇ ਪ੍ਰਿੰਸ ਜੌਰਜ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ਪੁਲਿਸ ਅਫਸਰ ਵੱਲੋਂ ਇਕ ਵਿਅਕਤੀ ਤੇ ਗੋਲੀ ਚਲਾਈ ਗਈ । ਪੁਲਿਸ ਵੱਲੋਂ ਇਸ ਮਾਮਲੇ ਤੇ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਿੰਸ ਜੌਰਜ ਦੇ ਵਿੱਚ ਪੁਲਿਸ ਕਰਮਚਾਰੀ ਵੱਲੋਂ ਸੋਮਵਾਰ ਸਵੇਰੇ ਇਕ ਮਾਮਲੇ ਉੱਤੇ ਜਾਂਚ ਕੀਤੀ ਜਾ ਰਹੀ ਸੀ । ਇਸ ਦੌਰਾਨ ਇਕ ਵਿਅਕਤੀ ਅਤੇ ਅਫ਼ਸਰ ਦੀ ਆਪਸ ਵਿੱਚ ਝੜਪ ਹੋ ਗਈ । ਪੁਲਿਸ ਦੇ ਚੀਫ ਦਾ ਇਸ ਘਟਨਾ ਉੱਤੇ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਪੁਲਿਸ ਅਫ਼ਸਰ ਵੱਲੋਂ ਗੋਲੀ ਲੜਾਈ ਦੇ ਦੌਰਾਨ ਚਲਾਈ ਗਈ। ਇਸ ਘਟਨਾ ਵਿੱਚ ਜਖਮੀ ਵਿਅਕਤੀ ਨੂੰ ਮੌਕੇ ਤੇ ਹਸਪਤਾਲ ਲੈ ਜਾਇਆ ਗਿਆ ।