Friday, November 22, 2024
 

ਰਾਸ਼ਟਰੀ

ਲੋਕ ਸਭਾ ਚੋਣਾਂ :ਵੋਟਾਂ ਦੀ ਗਿਣਤੀ ਲਈ ਪੂਰੇ ਪੁਖ਼ਤਾ ਇੰਤਜ਼ਾਮ

May 22, 2019 05:51 PM
ਚੰਡੀਗੜ੍ਹ : ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਲੋਕ ਸਭਾ ਚੋਣਾਂ 2019 ਦੀਆਂ ਵੋਟਾਂ ਦੀ ਗਿਣਤੀ ਲਈ ਪੂਰੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਜਾਣਕਾਰੀ ਦਿੰਦਿਆਂ ਡਾ. ਐੱਸ. ਕਰੁਣਾਰਾਜੂ, ਮੁੱਖ ਚੋਣ ਅਫ਼ਸਰ, ਪੰਜਾਬ ਨੇ ਦਸਿਆ ਕਿ ਸੂਬੇ ਦੇ 13 ਲੋਕ ਸਭਾ ਹਲਕਿਆਂ 'ਚ ਪਈਆਂ ਵੋਟਾਂ ਦੀ ਗਿਣਤੀ ਕੁੱਲ 21 ਥਾਵਾਂ 'ਤੇ ਕੀਤੀ ਜਾਵੇਗੀ। ਵੋਟਾਂ ਦੀ ਇਹ ਗਿਣਤੀ 23 ਮਈ, 2019 ਨੂੰ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗੀ, ਜਿਨ੍ਹਾਂ 'ਚੋਂ 21 ਥਾਵਾਂ ਦੇ ਵੇਰਵੇ ਮੁੱਖ ਚੋਣ ਦਫ਼ਤਰ ਵਲੋਂ ਅੱਜ ਜਾਰੀ ਕਰ ਦਿਤੇ ਗਏ ਹਨ। ਉਨ੍ਹਾਂ ਦਸਿਆ ਕਿ ਲੋਕ ਸਭਾ ਹਲਕਾ ਨੰਬਰ-1 ਗੁਰਦਾਸਪੁਰ ਲਈ ਸੁਜਾਨਪੁਰ ਭੋਆ ਅਤੇ ਪਠਾਨਕੋਟ ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਐੱਸ. ਐੱਮ. ਡੀ. ਆਰ. ਐੱਸ. ਡੀ. ਕਾਲਜ ਪਠਾਨਕੋਟ ਅਤੇ ਹਲਕਾ ਗੁਰਦਾਸਪੁਰ, ਦੀਨਾਨਗਰ, ਕਾਦੀਆਂ, ਬਟਾਲਾ, ਫ਼ਤਿਹਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਦੀਆਂ ਵੋਟਾਂ ਦੀ ਗਿਣਤੀ ਸੁਖਜਿੰਦਰ ਗਰੁਪ ਆਫ਼ ਇੰਸਟੀਚਿਊਟ, ਗੁਰਦਾਸਪੁਰ 'ਚ ਕੀਤੀ ਜਾਵੇਗੀ। 
 
ਮੁੱਖ ਚੋਣ ਅਫ਼ਸਰ ਨੇ ਦਸਿਆ ਕਿ ਲੋਕ ਸਭਾ ਹਲਕਾ ਨੰਬਰ 2 ਅੰਮ੍ਰਿਤਸਰ ਲਈ ਅਜਨਾਲਾ, ਮਜੀਠਾ ਅਤੇ ਅੰਮ੍ਰਿਤਸਰ ਉਤਰੀ ਦੀਆਂ ਵੋਟਾਂ ਦੀ ਗਿਣਤੀ ਮਾਈ ਭਾਗੋ ਸਰਕਾਰੀ ਪਾਲੀਟੈਕਨਿਕ ਕਾਲਜ (ਲੜਕੀਆਂ) ਮਜੀਠਾ ਰੋਡ, ਅੰਮ੍ਰਿਤਸਰ 'ਚ ਜਦਕਿ ਰਾਜਾਸਾਂਸੀ ਦੀਆਂ ਵੋਟਾਂ ਦੀ ਗਿਣਤੀ ਖ਼ਾਲਸਾ ਲਾਅ ਕਾਲਜ, ਰਾਮ ਤੀਰਥ ਰੋਡ, ਅੰਮ੍ਰਿਤਸਰ ਪਛਮੀ ਦੀਆਂ ਵੋਟਾਂ ਦੀ ਗਿਣਤੀ ਖ਼ਾਲਸਾ ਕਾਲਜ ਅੰਮ੍ਰਿਤਸਰ 'ਚ ਕੀਤੀ ਜਾਵੇਗੀ। ਇਸੇ ਤਰ੍ਹਾਂ ਅੰਮ੍ਰਿਤਸਰ ਕੇਂਦਰੀ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਇੰਡਸਟ੍ਰੀਅਲ ਟ੍ਰੇਨਿੰਗ ਇੰਸਟੀਚਿਊਟ 'ਚ, ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀਆਂ ਵੋਟਾਂ ਦੀ ਗਿਣਤੀ ਖ਼ਾਲਸਾ ਕਾਲਜ ਫਾਰ ਵੂਮੈਨ, ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੀ ਖ਼ਾਲਸਾ ਕਾਲਜ ਫ਼ਾਰ ਫਾਰਮੇਸੀ ਅਤੇ ਵਿਧਾਨ ਸਭਾ ਹਲਕਾ ਅਟਾਰੀ ਦੀਆਂ ਵੋਟਾਂ ਦੀ ਗਿਣਤੀ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, (ਲੜਕੇ) ਅੰਮ੍ਰਿਤਸਰ 'ਚ ਹੋਵੇਗੀ। ਲੋਕ ਸਭਾ ਹਲਕਾ ਨੰਬਰ 3 ਖਡੂਰ ਸਾਹਿਬ ਨਾਲ ਸਬੰਧਤ ਵੋਟਾਂ ਦੀ ਗਿਣਤੀ ਹਲਕੇ ਦੇ ਵੱਖ-ਵੱਖ ਸਥਾਨਾਂ 'ਤੇ ਹੋਵੇਗੀ। ਜੰਡਿਆਲਾ ਅਤੇ ਬਾਬਾ ਬਕਾਲਾ (ਐੱਸ. ਸੀ.) ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਖ਼ਾਲਸਾ ਕਾਲਜ ਫ਼ਾਰ ਇੰਜੀਨੀਅਰਿੰਗ ਐਂਡ ਤਕਨਾਲੋਜੀ, ਰਣਜੀਤ ਐਵਨਿਊ, ਅੰਮ੍ਰਿਤਸਰ, ਤਰਨਤਾਰਨ ਅਤੇ ਖਡੂਰ ਸਾਹਿਬ ਦੀ ਗਿਣਤੀ ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ, ਐੱਨ. ਐੱਚ.-54 ਪਿੰਡ ਪਿੱਡੀ, ਤਰਨਤਾਰਨ ਤੇ ਖੇਮਕਰਨ ਦੀ ਗਿਣਤੀ ਐੱਨ. ਐੱਚ.-54 'ਤੇ ਸਥਿਤ ਪਿੰਡ ਪਿੱਡੀ ਦੇ ਮਾਈ ਭਾਗੋ ਕਾਲਜ ਦੇ ਆਡੀਟੋਰੀਅਮ ਨਾਲ ਲੱਗਦੇ ਲੈਕਚਰ ਹਾਲ, ਤਰਨਤਾਰਨ ਅਤੇ ਪੱਟੀ ਦੀ ਗਿਣਤੀ ਐੱਨ. ਐੱਚ.-54 'ਤੇ ਸਥਿਤ ਪਿੰਡ ਪਿੱਡੀ ਦੇ ਮਾਈ ਭਾਗੋ ਕਾਲਜ ਦੇ ਆਡੀਟੋਰੀਅਮ ਨਾਲ ਲੱਗਦੇ ਮਲਟੀਪਰਪਜ਼ ਹਾਲ, ਤਰਨਤਾਰਨ ਤੇ ਕਪੂਰਥਲਾ ਦੀ ਵਿਰਸਾ ਵਿਹਾਰ, ਕਾਨਫਰੰਸ ਹਾਲ, (ਗਰਾਊਂਡ ਫਲੋਰ), ਕਪੂਰਥਲਾ, ਸੁਲਤਾਨਪੁਰ ਲੋਧੀ, ਵਿਰਸਾ ਵਿਹਾਰ, ਪਹਿਲੀ ਮੰਜ਼ਿਲ ਕਪੂਰਥਲਾ ਅਤੇ ਜ਼ੀਰਾ ਦੀ ਗਿਣਤੀ ਕਾਊਂਟਿੰਗ ਹਾਲ-1, ਦੇਵ ਰਾਜ ਗਰੁਪਸ ਤਕਨੀਕੀ ਕੈਂਪਸ, ਜ਼ੀਰਾ ਰੋਡ ਫਿਰੋਜ਼ਪੁਰ 'ਚ ਕੀਤੀ ਜਾਵੇਗੀ।
 

Have something to say? Post your comment

 
 
 
 
 
Subscribe