ਆਸਟਰੇਲੀਆ : ਆਸਟਰੇਲੀਆ ਦੇਸ਼ ਵਿਚ ਇਨੀ ਦਿਨੀ ਚੂਹਿਆਂ ਨੇ ਕਹਿਰ ਮਚਾਇਆ ਹੋਇਆ ਹੈ ਜਦ ਕਿ ਇਸ ਦੇਸ਼ ਨੇ ਕੋਰੋਨਾ ਉਤੇ ਤਾਂ ਕਾਬੂ ਪਾ ਲਿਆ ਹੈ ਪਰ ਚੂਹਿਆਂ ਨੇ ਆਸਟ੍ਰੇਲੀਆ ਦੀ ਸਰਕਾਰ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ। ਆਸਟਰੇਲੀਆਈ ਕਿਸਾਨਾਂ ਨੂੰ ਉਮੀਦ ਹੈ ਕਿ ਉਹ ਬਾਰਸ਼ ਤੋਂ ਬਾਅਦ ਕਮਾਈ ਕਰਨਗੇ। ਪਰ ਚੂਹਿਆਂ ਨੇ ਉਨ੍ਹਾਂ ਦੀ ਆਸਾਂ ’ਤੇ ਪਾਣੀ ਫੇਰ ਦਿੱਤਾ ਹੈ। ਬਰੂਸ ਬਾਰਨਜ਼ ਨਾਮਕ ਇੱਕ ਕਿਸਾਨ ਨੇ ਦੱਸਿਆ ਹੈ ਕਿ ਉਹ ਬੋਗਨ ਗੇਟ ਸਿਟੀ ਨੇੜੇ ਆਪਣੇ ਖੇਤ ਵਿੱਚ ਫਸਲਾਂ ਬੀਜ ਕੇ ਇੱਕ ਕਿਸਮ ਦਾ ਜੂਆ ਖੇਡ ਰਿਹਾ ਹੈ। ਅਸੀਂ ਸਿਰਫ ਬਿਜਾਈ ਕਰ ਰਹੇ ਹਾਂ ਅਤੇ ਉਮੀਦ ਕਰ ਰਹੇ ਹਾਂ ਕਿ ਮਿਹਨਤ ਵਿਅਰਥ ਨਾ ਜਾਵੇ। ਇਹ ਚੂਹੇ ਨਾ ਸਿਰਫ ਫਸਲਾਂ ਨੂੰ ਤਬਾਹ ਕਰ ਰਹੇ ਹਨ, ਬਲਕਿ ਹੁਣ ਉਹ ਘਰਾਂ ਵਿੱਚ ਵੀ ਦਾਖਲ ਹੋ ਰਹੇ ਹਨ. ਇਹ ਬਿਜਲੀ ਦੀਆਂ ਤਾਰਾਂ ਚਬਾ ਰਹੀਆਂ ਹਨ, ਜਿਸ ਨਾਲ ਘਰਾਂ ਵਿਚ ਅੱਗ ਲੱਗ ਰਹੀ ਹੈ। ਇਸ ਦੇ ਨਾਲ ਹੀ ਚੂਹੇ ਸੁੱਤੇ ਪਏ ਲੋਕਾਂ ਨੂੰ ਕੱਟ ਰਹੇ ਹਨ। ਇਸ ਤੋਂ ਪ੍ਰੇਸ਼ਾਨ ਆਸਟਰੇਲੀਆਈ ਸਰਕਾਰ ਨੇ ਭਾਰਤ ਤੋਂ 5000 ਲੀਟਰ ਬਰੂਮਿਡਿਓਲੋਨ ਜ਼ਹਿਰ ਦੀ ਮੰਗ ਕੀਤੀ ਹੈ ਤਾਂ ਜੋ ਚੂਹਿਆਂ ਨੂੰ ਮਾਰਿਆ ਜਾ ਸਕੇ।
ਨਿਊ ਸਾਊਥ ਵੇਲਜ਼ ਵਿੱਚ, ਚੂਹਿਆਂ ਦੀ ਵੱਧਦੀ ਗਿਣਤੀ ਨੂੰ ਦੇਖ ਕੇ ’ਮਾਊਸ ਪਲੇਗ’ ਘੋਸ਼ਿਤ ਕਰ ਦਿੱਤਾ ਗਿਆ ਹੈ। ਖੇਤੀਬਾੜੀ ਮੰਤਰੀ ਐਡਮ ਮਾਰਸ਼ਲ ਨੇ ਦੱਸਿਆ ਕਿ ਚੂਹੇ ਖੇਤਾਂ, ਘਰਾਂ, ਛੱਤਾਂ, ਫਰਨੀਚਰ, ਸਕੂਲ ਅਤੇ ਹਸਪਤਾਲਾਂ ਵਿੱਚ ਦਾਖਲ ਕਰ ਚੁੱਕੇ ਹਨ। ਚੂਹਿਆਂ ਕਾਰਨ ਲੋਕ ਬਿਮਾਰ ਹੋ ਰਹੇ ਹਨ। ਬਹੁਤੇ ਕਿਸਾਨ ਪਰੇਸ਼ਾਨ ਹਨ ਕਿਉਂਕਿ ਚੂਹੇ ਫਸਲਾਂ ਨੂੰ ਤਬਾਹ ਕਰ ਰਹੇ ਹਨ। ”ਐਡਮ ਨੇ ਅੱਗੇ ਕਿਹਾ ਕਿ-” ਜੇ ਅਸੀਂ ਬਸੰਤ ਰੁੱਤ ਤਕ ਚੂਹੇ ਨੂੰ ਘੱਟ ਨਹੀਂ ਕਰ ਸਕਦੇ ਤਾਂ ਨਿਊ ਸਾਊਥ ਵੇਲਜ਼ ਨੂੰ ਆਰਥਿਕ ਅਤੇ ਸਮਾਜਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ”