ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਵਿਚ ਸ਼ੁੱਕਰਵਾਰ ਨੂੰ ਜੀਐਸਟੀ ਕੌਂਸਲ ਦੀ ਬੈਠਕ ਹੋਈ। ਇਹ ਬੈਠਕ ਕਰੀਬ ਅੱਠ ਮਹੀਨਿਆਂ ਬਾਅਦ ਵੀਡੀਓ ਕਾਨਫਰੰਸ ਜ਼ਰੀਏ ਕੀਤੀ ਗਈ। ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਸੂਬਿਆਂ ਨੂੰ 2022 ਤੋਂ ਅੱਗੇ ਮੁਆਵਜ਼ੇ ’ਤੇ ਵਿਚਾਰ ਲਈ ਜੀਐਸਟੀ ਕੌਂਸਲ ਦਾ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਜਾਵੇਗਾ। ਬੈਠਕ ਵਿਚ ਕਈ ਸੂਬਿਆਂ ਵੱਲੋਂ ਵੈਕਸੀਨ, ਕੋਰੋਨਾ ਸੈਂਪਲ ਟੈਸਟਿੰਗ ਕਿੱਟ ਅਤੇ ਮਹਾਂਮਾਰੀ ਨਾਲ ਜੁੜੇ ਆਕਸੀਜਨ ਕੰਸਟ੍ਰੇਟਰ ਵਰਗੇ ਹੋਰ ਸਮਾਨਾਂ ’ਤੇ ਜੀਐਸਟੀ ਹਟਾਉਣ ਦੀ ਮੰਗ ਕੀਤੀ ਗਈ ਪਰ ਇਸ ਉੱਤੇ ਸਹਿਮਤੀ ਨਹੀਂ ਬਣ ਸਕੀ।
ਸਹਿਮਤੀ ਨਾ ਹੋਣ ਕਾਰਨ ਇਹ ਮਾਮਲਾ ਮੰਤਰੀਆਂ ਦੇ ਸਮੂਹ (GoM) ਨੂੰ ਸੌਂਪਿਆ ਗਿਆ ਹੈ। 10 ਦਿਨ ਬਾਅਦ ਹੋਣ ਵਾਲੀ ਜੀਐਸਟੀ ਕੌਂਸਲ ਦੀ ਬੈਠਕ ਵਿਚ ਇਸ ਬਾਰੇ ਅੰਤਿਮ ਫੈਸਲਾ ਹੋ ਸਕਦਾ ਹੈ। ਵਿੱਤ ਮੰਤਰੀ ਨੇ ਇਸ ਦੌਰਾਨ ਛੋਟੇ ਜੀਐਸਟੀ ਕਰਦਾਤਾਵਾਂ ਲਈ ਦੇਰੀ ਤੋਂ ਜੀਐਸਟੀ ਰਿਟਰਨ ਫਾਈਲ ਕਰਨ ’ਤੇ ਲੇਟ ਫੀਸ ਵਿਚ ਕਟੌਤੀ ਲਈ ਰਿਆਇਤ ਸਕੀਮ ਦਾ ਐਲਾਨ ਕੀਤਾ।
ਜੀਐਸਟੀ ਕੌਂਸਲ ਦੀ ਬੈਠਕ ਵਿਚ ਵਿੱਤ ਮੰਤਰੀ ਵੱਲੋਂ ਕੀਤੇ ਗਏ ਅਹਿਮ ਐਲਾਨ
1. ਕੋਵਿਡ ਨਾਲ ਸਬੰਧਤ ਉਪਕਰਨਾਂ ਬਾਰੇ ਬੈਠਕ ਵਿਚ ਵਿਸਥਾਰ ਨਾਲ ਚਰਚਾ ਹੋਈ।
2 GST ਕੌਂਸਲ ਨੇ ਰਾਹਤ ਸਮੱਗਰੀ ਦੇ ਦਰਾਮਦ ਵਿਚ ਛੋਟ ਦੇਣ ਦਾ ਫੈਸਲਾ ਕੀਤਾ ਹੈ। ਇਹ ਛੋਟ 31 ਅਗਸਤ ਤੱਕ ਵਧਾਈ ਗਈ।
- ਬਲੈਕ ਫੰਗਸ (black fungus drug) ਡਰੱਗ Amphotericin B ਵੀ ਛੋਟ ਵਾਲੀ ਸ਼੍ਰੇਣੀ ਵਿਚ ਸ਼ਾਮਲ ਹੈ।
4. ਕੋਵਿਡ ਸਬੰਧੀ ਵਸਤੂਆਂ ਉੱਤੇ ਜੀਐਸਟੀ ਵਿਚ ਕਟੌਤੀ ਦੇ ਮਾਮਲੇ ਵਿਚ ਮੰਤਰੀ ਸਮੂਹ ਦਾ ਗਠਨ, 10 ਦਿਨ ਪੇਸ਼ ਹੋਵੇਗੀ ਰਿਪੋਰਟ
- ਛੋਟੇ ਟੈਕਸਦਾਤਾਵਾਂ ਨੂੰ ਲੇਟ ਫੀਸਾਂ ਤੋਂ ਰਾਹਤ ਪ੍ਰਦਾਨ ਕਰਨ ਲਈ ਐਮਨੈਸਟੀ ਸਕੀਮ ਦੀ ਤਜਵੀਜ਼ ਕੀਤੀ ਗਈ।