ਜੇਨੇਵਾ : ਇਹ ਪਤਾ ਲਾਉਣ ਲਈ ਦਬਾਓ ਬਣਾਇਆ ਜਾ ਰਿਹਾ ਹੈ ਕਿ ਆਖ਼ਰ ਕੋਰੋਨਾ ਵਾਇਰਸ ਕਿਸ ਥਾਂ ਤੋਂ ਪੈਦਾ ਹੋਇਆ ਅਤੇ ਪੂਰੀ ਦੁਨੀਆਂ ਵਿਚ ਫ਼ੈਲ ਗਿਆ। ਦਰਅਸਲ ਅਮਰੀਕਾ ਅਤੇ ਬ੍ਰਿਟੇਨ Corona ਦੀ ਸੰਭਾਵਿਤ ਸ਼ੁਰੂਆਤ ਦੀ ਡੂੰਘਾਈ ਨਾਲ ਜਾਂਚ ਕਰਨ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ WHO 'ਤੇ ਲਗਾਤਾਰ ਦਬਾਅ ਬਣਾ ਰਹੇ ਹਨ। ਦੋਵਾਂ ਦੇਸ਼ਾਂ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ ਦਾ ਪਤਾ ਲਾਉਣ ਲਈ WHO ਦੀ ਟੀਮ ਨੂੰ ਚੀਨ ਦਾ ਨਵੇਂ ਸਿਰੇ ਤੋਂ ਦੌਰਾ ਕਰਨਾ ਚਾਹੀਦਾ।
ਡਬਲਯੂ.ਐੱਚ.ਓ. ਅਤੇ ਚੀਨੀ ਮਾਹਿਰਾਂ ਨੇ ਪਿਛਲੀ ਮਾਰਚ 'ਚ ਇਕ ਰਿਪੋਰਟ ਜਾਰੀ ਕਰ ਕੇ ਇਸ ਮਹਾਮਾਰੀ ਦੀ ਸ਼ੁਰੂਆਤ ਹੋਣ ਦੀਆਂ ਚਾਰ ਸੰਭਾਵਨਾਵਾਂ ਦੇ ਬਾਰੇ 'ਚ ਜਾਣਕਾਰੀ ਦਿੱਤੀ ਸੀ। ਇਸ ਸੰਯੁਕਤ ਟੀਮ ਦਾ ਮੰਨਣਾ ਹੈ ਕਿ ਇਸ ਗੱਲ ਦਾ ਪੱਕਾ ਖਦਸ਼ਾ ਹੈ ਕਿ ਕੋਰੋਨਾ ਵਾਇਰਸ ਚਮਗਾਦੜਾਂ ਤੋਂ ਕਿਸੇ ਹੋਰ ਜਾਨਵਰ ਰਾਹੀਂ ਲੋਕਾਂ 'ਚ ਦਾਖਲ ਕਰ ਗਿਆ। ਸੰਯੁਕਤ ਟੀਮ ਨੇ ਕਿਹਾ ਕਿ ਇਸ ਦੀ ਸੰਭਾਵਨਾ ਬੇਹਦ ਘੱਟ ਹੈ ਕਿ ਇਹ ਵਾਇਰਸ ਕਿਸੇ ਲੈਬਾਰਟਰੀ 'ਚ ਤਿਆਰ ਕੀਤਾ ਗਿਆ। ਜੇਨੇਵਾ 'ਚ ਅਮਰੀਕੀ ਮਿਸ਼ਨ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਕੋਵਿਡ-19 ਦੀ ਸ਼ੁਰੂਆਤ ਨੂੰ ਲੈ ਕੇ ਸੰਯੁਕਤ ਟੀਮ ਵੱਲੋਂ ਕੀਤੀ ਗਏ ਪਹਿਲੇ ਪੜਾਅ ਦੀ ਜਾਂਚ 'ਨਾਕਾਫੀ ਅਤੇ ਅਸਪੱਸ਼ਟ' ਹੈ। ਇਸ ਲਈ ਤੈਅ ਸਮੇਂ ਦੇ ਅੰਦਰ ਪਾਰਦਰਸ਼ੀ ਤਰੀਕੇ ਨਾਲ ਮਾਹਿਰਾਂ ਦੀ ਅਗਵਾਈ 'ਚ ਸਬੂਤ ਅਧਾਰਤ ਦੂਜੇ ਪੜਾਅ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਲਈ ਦੁਬਾਰਾ ਚੀਨ ਦਾ ਦੌਰਾ ਕੀਤਾ ਜਾਣਾ ਚਾਹੀਦਾ।