ਈਰਾਨ : ਈਰਾਨ ਵਿਚ 47 ਸਾਲਾ ਵਿਅਕਤੀ ਨੂੰ ਇਸ ਕਰ ਕੇ ਕਤਲ ਕਰ ਦਿਤਾ ਕਿਉਕਿ ਉਸ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿਤਾ ਸੀ। ਦਰਅਸਲ ਇਥੋ ਦੇ ਇਕ ਨਿਰਦੇਸ਼ਕ ਬਾਬਕ ਖੁਰਮਮੀਦੀਨ ਦੀ ਬੇਰਹਿਮੀ ਨਾਲ ਮਾਪਿਆਂ ਵਲੋਂ ਕਤਲ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਆਪਣੇ ਬੇਟੇ ਦੀ ਹੱਤਿਆ ਕਰਨ ਤੋਂ ਬਾਅਦ ਮਾਪਿਆਂ ਨੇ ਉਸ ਦੀ ਮ੍ਰਿਤਕ ਦੇਹ ਨੂੰ ਕੱਟ ਕੇ ਬੈਗ ਵਿਚ ਸੁੱਟ ਦਿੱਤਾ। ਇਹ ਕਤਲ ਵਿਆਹ ਨਾ ਕਰਨ ਦੀ ਮੰਗ 'ਤੇ ਕੀਤਾ ਗਿਆ ਹੈ।
ਇਕ ਰਿਪੋਰਟ ਅਨੁਸਾਰ ਜਦੋਂ ਉਹ ਬੱਚਿਆਂ ਨੂੰ ਫ਼ਿਲਮਾਂ ਦੀ ਪੜ੍ਹਾਈ ਸਿਖਾਉਣ ਲਈ ਈਰਾਨ ਪਰਤਿਆ ਸੀ। ਉਸੇ ਸਮੇਂ ਉਹ ਆਪਣੇ ਘਰ ਵਿਆਹ ਨਾ ਕਰਾਉਣ ਬਾਰੇ ਮਾਪਿਆਂ ਨਾਲ ਝਗੜਾ ਕਰ ਗਿਆ, ਜਿਸ ਤੋਂ ਬਾਅਦ ਮਾਪਿਆਂ ਨੇ ਬਾਬਕ ਖੁਰਮਮਦੀਨ ਦਾ ਕਤਲ ਕਰ ਦਿੱਤਾ। ਤਹਿਰਾਨ ਫੌਜਦਾਰੀ ਅਦਾਲਤ ਦੇ ਮੁਖੀ ਮੁਹੰਮਦ ਸ਼ਹਿਰੀ ਨੇ ਕਿਹਾ ਕਿ ਬਾਬਕ ਖੁਰਮਮੀਦੀਨ ਦੇ ਪਿਤਾ ਨੇ ਇਕਬਾਲ ਕੀਤਾ ਕਿ ਉਸ ਨੇ ਪਹਿਲਾਂ ਆਪਣੇ ਬੇਟੇ ਨੂੰ ਅਨਸਥੀਸੀਆ ਦਿੱਤੀ ਸੀ। ਇਸ ਤੋਂ ਬਾਅਦ ਉਸ ਨੇ ਉਸ ਦੇ ਸਰੀਰ ਨੂੰ ਚਾਕੂ ਨਾਲ ਕੱਟ ਦਿੱਤਾ ਤੇ ਇਸ ਨੂੰ ਥੈਲੇ ਵਿਚ ਸੁੱਟ ਦਿੱਤਾ। ਬਾਬਕ ਖੁਰਮਮੀਦੀਨ ਦੇ ਮਾਪਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਬਾਬਕ ਖੁਰਮਮੀਦੀਨ ਨੇ ਸਾਲ 2009 ਵਿਚ ਤਹਿਰਾਨ ਦੀ ਫਾਈਨਲ ਆਰਟਸ ਯੂਨੀਵਰਸਿਟੀ ਦੀ ਫੈਕਲਟੀ ਤੋਂ ਸਿਨੇਮਾ ਵਿਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਸੀ। ਫਿਰ ਉਹ ਲੰਡਨ ਚਲਾ ਗਿਆ। ਬਾਬਕ ਖੁਰਮਮੀਦੀਨ ਨੇ ਲੰਡਨ ਵਿਚ ਰਹਿੰਦਿਆਂ ਕੁਝ ਛੋਟੀਆਂ ਫ਼ਿਲਮਾਂ ਬਣਾਈਆਂ ਹਨ।