Friday, November 22, 2024
 

ਰਾਸ਼ਟਰੀ

ਗੁਰਮੀਤ ਰਾਮ ਰਹੀਮ ਨੇ ਮਾਂ ਦੇ ਇਲਾਜ਼ ਲਈ ਪੈਰੋਲ ਮੰਗੀ

May 19, 2021 09:27 AM

ਰੋਹਤਕ: ਕਤਲ ਅਤੇ ਬਲਾਤਕਾਰ ਕੇਸ ਵਿੱਚ ਹਰਿਆਣਾ ਦੀ ਇਕ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਸਿਰਸਾ ਸਾਧ ਨੇ ਮਾਂ ਦੇ ਇਲਾਜ਼ ਲਈ ਪੈਰੋਲ ਦੀ ਮੰਗ ਕੀਤੀ ਹੈ। ਇਸ ਸਬੰਧ ਵਿੱਚ ਉਸ ਨੇ ਜੇਲ੍ਹ ਮੁਖੀ ਨੂੰ ਅਰਜ਼ੀ ਦਿੱਤੀ ਹੈ ਜਿਸ ਵਿਚ ਆਪਣੀ ਮਾਂ ਦੀ ਹਾਲਤ ਗੰਭੀਰ ਹੋਣ ਬਾਰੇ ਦੱਸਿਆ ਹੈ। ਇਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਸਿਰਸਾ ਤੇ ਰੋਹਤਕ ਦੇ ਪੁਲੀਸ ਮੁਖੀਆਂ ਤੋਂ ਰਿਪੋਰਟ ਮੰਗ ਲਈ ਹੈ। ਇਸ ਸਬੰਧੀ ਪੁਲੀਸ ਨੂੰ ਕਿਹਾ ਗਿਆ ਹੈ ਕਿ ਉਹ ਰਾਮ ਰਹੀਮ ਦੀ ਮਾਂ ਦੀ ਬਿਮਾਰੀ ਬਾਰੇ ਵਿਸਥਾਰਤ ਜਾਣਕਾਰੀ ਹਾਸਲ ਕਰ ਕੇ ਰਿਪੋਰਟ ਦੇਣ। ਇਸ ਤੋਂ ਬਾਅਦ ਹੀ ਜੇਲ੍ਹ ਪ੍ਰਸ਼ਾਸਨ ਵਲੋਂ ਸਰਕਾਰ ਨੂੰ ਪੈਰੋਲ ਦੀ ਅਰਜ਼ੀ ਭੇਜੀ ਜਾਵੇਗੀ।

 

Have something to say? Post your comment

 
 
 
 
 
Subscribe