ਲੰਡਨ : ਕੋਰੋਨਾ ਪੀੜਤ ਹੋਏ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਜਾਨ ਬਚਾਉਣ ਵਾਲੀ ਨਰਸ ਨੇ ਸਰਕਾਰ ਦੇ ਵਿਰੋਧ ਵਿਚ ਦਿੱਤਾ ਅਸਤੀਫਾ ਹੈ। ਨਰਸ ਨੇ ਇਹ ਕਦਮ ਫਰੰਟਲਾਈਨ ਮੁਲਾਜ਼ਮਾਂ ਦੇ ਸਨਮਾਨ 'ਚ ਅਤੇ ਸਰਕਾਰ ਦੇ ਵਿਰੋਧ 'ਚ ਚੁੱਕਿਆ ਹੈ। ਜੈਨੀ ਮੈਕਗੀ ਉਨ੍ਹਾਂ ਦੋ ਨਰਸਾਂ 'ਚੋਂ ਇਕ ਸੀ ਜਿਨ੍ਹਾਂ ਨੇ ਬੋਰਿਸ ਜਾਨਸਨ ਨੂੰ ਕੋਰੋਨਾ ਇਨਫੈਕਟਿਡ ਹੋਣ ਤੋਂ ਬਾਅਦ ਸੈਂਟਰਲ ਲੰਡਨ ਦੇ ਇਕ ਹਸਪਤਾਲ 'ਚ ਇਲਾਜ ਕੀਤਾ ਸੀ।ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਸਿਹਤਮੰਦ ਹੋਣ ਤੋਂ ਬਾਅਦ ਜੈਨੀ ਮੈਕਗੀ ਅਤੇ ਦੂਜੀ ਨਰਸ ਦਾ ਨਾਂ ਲੈਂਦੇ ਹੋਏ ਕਿਹਾ ਸੀ ਕਿ ਸਿਰਫ ਉਨ੍ਹਾਂ ਦੀ ਦੇਖ ਭਾਲ ਦੇ ਚੱਲਦੇ ਮੈਂ ਠੀਕ ਹੋ ਪਾਇਆ ਹਾਂ। ਪਰ ਉਨ੍ਹਾਂ ਦੀ ਸਰਕਾਰ ਨੂੰ ਉਸ ਵੇਲੇ ਤੋਂ ਨਰਸਾਂ ਦੇ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹਾਂ। ਨਰਸਾਂ ਦਾ ਸਰਕਾਰ ਵਿਰੁੱਧ ਇਹ ਰੋਸ ਸਿਰਫ ਇਕ ਫੀਸਦੀ ਤਨਖਾਹ ਵਾਧੇ ਦੇ ਵਿਰੋਧ 'ਚ ਹੈ।
ਮੈਕਗੀ ਨੇ ਟੀ.ਵੀ. ਚੈਨਲ ਨੂੰ ਕਿਹਾ ਕਿ ਸਾਨੂੰ ਸਨਮਾਨ ਨਹੀਂ ਮਿਲ ਰਿਹਾ ਹੈ ਜਿਸ ਦੇ ਅਸੀਂ ਹੱਕਦਾਰ ਹਾਂ। ਮੈਂ ਇਸ ਰਵੱਈਏ ਕਾਰਣ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਮੈਕਗੀ ਨੇ ਪਿਛਲੀ ਜੁਲਾਈ 'ਚ ਡਾਊਨਿੰਗ ਸਟ੍ਰੀਟ 'ਤੇ ਫੋਟੋ ਕਲਿੱਕ ਕਰਵਾਉਣ ਦੇ ਮੌਕੇ ਨੂੰ ਵੀ ਛੱਡ ਦਿੱਤਾ ਸੀ। ਉਨ੍ਹਾਂ ਨੇ ਇਸ 'ਚ ਹਿੱਸਾ ਲੈਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਦਾ ਹੋਰ ਬਹੁਤ ਸਾਰੀਆਂ ਨਰਸਾਂ ਦਾ ਮੰਨਣਾ ਹੈ ਕਿ ਸਰਕਾਰ ਨੇ ਬਹੁਤ ਪ੍ਰਭਾਵੀ ਢੰਗ ਨਾਲ ਅਗਵਾਈ ਨਹੀਂ ਕੀਤੀ ਹੈ। ਹਮੇਸ਼ਾ ਫੈਸਲੇ ਦੀ ਸਥਿਤੀ ਬਣੀ ਰਹੀ ਅਤੇ ਸਰਕਾਰ ਹਮੇਸ਼ਾ ਗੋਲਮੋਲ ਸੰਦੇਸ਼ ਦਿੰਦੀ ਰਹੀ।